IMG-LOGO
ਹੋਮ ਪੰਜਾਬ, ਰਾਸ਼ਟਰੀ, ਭਾਰੀ ਬਾਰਿਸ਼ ਨੇ ਦਿੱਲੀ-ਐਨਸੀਆਰ, ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਮਚਾਈ ਤਬਾਹੀ

ਭਾਰੀ ਬਾਰਿਸ਼ ਨੇ ਦਿੱਲੀ-ਐਨਸੀਆਰ, ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਮਚਾਈ ਤਬਾਹੀ

Admin User - Sep 04, 2025 11:33 AM
IMG

ਦਿੱਲੀ-ਐਨਸੀਆਰ ਵਿੱਚ ਵੀਰਵਾਰ, 4 ਸਤੰਬਰ 2025 ਨੂੰ ਹੋਈ ਤੇਜ਼ ਬਾਰਿਸ਼ ਨਾਲ ਜੀਵਨ ਅਸਥਿਰ ਹੋ ਗਿਆ। ਖ਼ਾਸ ਕਰਕੇ ਸੰਗਮ ਵਿਹਾਰ, ਕਾਲਕਾਜੀ ਤੇ ਸੋਨੀਆ ਵਿਹਾਰ ਵਰਗੇ ਇਲਾਕਿਆਂ ਵਿੱਚ ਸੜਕਾਂ ਦਰਿਆ ਬਣ ਗਈਆਂ। ਸੋਨੀਆ ਵਿਹਾਰ ਵਿੱਚ ਜ਼ਮੀਨ ਧੱਸਣ ਦੀ ਘਟਨਾ ਵੀ ਸਾਹਮਣੇ ਆਈ। ਉੱਤਰੀ ਖੇਤਰਾਂ ਵਿੱਚ ਹੋ ਰਹੀ ਬਾਰਿਸ਼ ਕਾਰਨ ਯਮੁਨਾ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ ਉੱਪਰ ਨਿਕਲ ਗਿਆ ਹੈ। ਕਈ ਬਸਤੀਆਂ ਪਾਣੀ ਵਿੱਚ ਡੁੱਬ ਗਈਆਂ ਹਨ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ। ਇਸਦੇ ਨਾਲ ਹਥਨੀ ਬੈਰਾਜ ਤੋਂ ਛੱਡੇ ਜਾ ਰਹੇ ਪਾਣੀ ਨੇ ਹਾਲਾਤ ਹੋਰ ਨਾਜ਼ੁਕ ਕਰ ਦਿੱਤੇ ਹਨ।


ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਵੀ ਭਾਰੀ ਬਾਰਿਸ਼ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ। ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਨੂੰ ਹੜ੍ਹ ਨੇ ਪ੍ਰਭਾਵਿਤ ਕੀਤਾ ਹੈ। ਇਸ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਪੰਜਾਬ ਨੂੰ ਆਪਦਾ-ਪ੍ਰਭਾਵਿਤ ਰਾਜ ਐਲਾਨ ਦਿੱਤਾ ਹੈ। ਇਸੇ ਵਿਚਾਲੇ ਮੌਸਮ ਵਿਭਾਗ (IMD) ਨੇ ਕਈ ਰਾਜਾਂ ਲਈ ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।


ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਇੱਥੇ ਲਗਾਤਾਰ ਮੀਂਹ ਨਾਲ ਭੂ-ਸਖਲਨ, ਫ਼ਲੈਸ਼ ਫਲੱਡ ਤੇ ਹੜ੍ਹ ਦੀਆਂ ਘਟਨਾਵਾਂ ਨੇ ਸਥਿਤੀ ਨੂੰ ਚਿੰਤਾਜਨਕ ਬਣਾ ਦਿੱਤਾ ਹੈ। ਪੰਪੋਰ ਇਲਾਕੇ ਵਿੱਚ ਹਾਲਾਤ ਇੰਨੇ ਖਰਾਬ ਹੋਏ ਕਿ ਲੋਕਾਂ ਦੀ ਰੱਖਿਆ ਲਈ ਫ਼ੌਜ ਨੂੰ ਮੋਹਰੀ ‘ਤੇ ਲਿਆਉਣਾ ਪਿਆ। ਝੇਲਮ ਨਦੀ ਪੂਰੀ ਤਰ੍ਹਾਂ ਉਫਾਨ ‘ਤੇ ਹੈ ਅਤੇ ਨਵੀਆਂ ਬਸਤੀਆਂ ਵਿੱਚ ਪਾਣੀ ਵਗਦਾ ਜਾ ਰਿਹਾ ਹੈ। ਆਮੀ ਦੇ ਜਵਾਨ ਲੋਕਾਂ ਨੂੰ ਬਚਾਉਣ ਦੇ ਨਾਲ ਨਾਲ ਨਦੀ ਦੇ ਪਾਣੀ ਦਾ ਰੁਖ ਮੋੜਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।


ਰਾਜਸਥਾਨ ਦੇ ਹਾਲਾਤ ਵੀ ਕੁਝ ਵੱਖਰੇ ਨਹੀਂ। ਜੈਪੁਰ ਦੇ ਨੇੜੇ ਕੋਟਖਾਵਦਾ ਪਿੰਡ ਪਾਣੀ ਨਾਲ ਘਿਰ ਕੇ ਟਾਪੂ ਵਿੱਚ ਬਦਲ ਗਿਆ ਹੈ। ਪਿੰਡ ਦੀਆਂ ਗਲੀਆਂ ਤੇ ਸੜਕਾਂ ਪਾਣੀ ਹੇਠਾਂ ਹਨ। ਆਸ-ਪਾਸ ਦੀਆਂ ਛੋਟੀਆਂ ਬਸਤੀਆਂ ਵੀ ਡੁੱਬ ਚੁੱਕੀਆਂ ਹਨ। ਹਾਲਾਤ ਤੋਂ ਨਿਪਟਣ ਲਈ ਪਾਣੀ ਦੀ ਨਿਕਾਸੀ ਜਾਰੀ ਹੈ, ਪਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਟਰੈਕਟਰਾਂ ਦੀ ਮਦਦ ਲੈਣੀ ਪੈ ਰਹੀ ਹੈ।


ਦੂਜੇ ਪਾਸੇ, ਪੰਜਾਬ ਸਰਕਾਰ ਨੇ ਐਮਰਜੈਂਸੀ ਹਾਲਾਤ ਨੂੰ ਕਾਬੂ ਕਰਨ ਲਈ 71 ਕਰੋੜ ਰੁਪਏ ਦਾ ਰਾਹਤ ਫੰਡ ਜਾਰੀ ਕੀਤਾ ਹੈ। ਇਸ ਵਿੱਚੋਂ 35.50 ਕਰੋੜ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਵਿੱਚ ਵੰਡੇ ਜਾ ਚੁੱਕੇ ਹਨ, ਜਦਕਿ ਸਭ ਤੋਂ ਵੱਧ ਪ੍ਰਭਾਵਿਤ 12 ਜ਼ਿਲ੍ਹਿਆਂ ਲਈ ਵਾਧੂ 35.50 ਕਰੋੜ ਰੁਪਏ ਦਿੱਤੇ ਗਏ ਹਨ। CM ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਲੋਕਾਂ ਦੇ ਨੁਕਸਾਨ ਦੀ ਪੂਰਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਜਾਬੀ ਕਲਾਕਾਰ ਇਕੱਠੇ, ਲੋਕਾਂ ਨੂੰ ਦਿੱਤਾ ਹਿੰਮਤ ਦਾ ਸੰਦੇਸ਼

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.