ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਖੇਤਰ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਭੂ-ਸਖ਼ਲਨ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਪਹਾੜ ਦਾ ਵੱਡਾ ਹਿੱਸਾ ਅਚਾਨਕ ਹੀ ਧਸ ਗਿਆ ਅਤੇ ਹੇਠਾਂ ਬਣੇ ਘਰ ਮਲਬੇ ਹੇਠ ਆ ਗਏ। ਇਸ ਹਾਦਸੇ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਕੁੱਲ ਸੱਤ ਲੋਕਾਂ ਦੀ ਮੌਤ ਹੋ ਗਈ।
ਰਾਹਤ ਟੀਮਾਂ ਨੇ ਲਗਾਤਾਰ 16 ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਸਾਰੇ ਸ਼ਰੀਰ ਮਲਬੇ ਵਿੱਚੋਂ ਬਾਹਰ ਕੱਢੇ। ਮਰਨ ਵਾਲਿਆਂ ਵਿੱਚ ਬੱਸ ਚਾਲਕ ਗੁਰਪ੍ਰੀਤ ਉਰਫ਼ ਸੋਨੂ, ਉਸ ਦੀ ਮਾਂ, ਪਤਨੀ ਅਤੇ 3 ਸਾਲ ਦੀ ਬੇਟੀ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਬਜ਼ੁਰਗ ਔਰਤ, ਇੱਕ ਸਕੂਟਰ ਸਵਾਰ ਅਤੇ ਟਾਟਾ ਸੂਮੋ ਵਿੱਚ ਸਵਾਰ ਵਿਅਕਤੀ ਵੀ ਮੌਤ ਦਾ ਸ਼ਿਕਾਰ ਹੋਏ।
ਜਾਣਕਾਰੀ ਅਨੁਸਾਰ, ਬੀ.ਬੀ.ਐਮ.ਬੀ. ਕਾਲੋਨੀ ਦੇ ਨੇੜੇ ਮੰਗਲਵਾਰ ਸ਼ਾਮ ਨੂੰ ਪਹਾੜੀ ਦਰਕਣ ਨਾਲ ਮਲਬਾ ਸਿੱਧਾ ਦੋ ਘਰਾਂ ’ਤੇ ਆ ਡਿੱਗਾ। ਸਭ ਤੋਂ ਪਹਿਲਾਂ ਮਾਂ-ਬੇਟੀ ਦੀ ਲਾਸ਼ ਮਿਲੀ, ਫਿਰ ਬਾਅਦ ਵਿੱਚ ਸੋਨੂ ਦੀ ਪਤਨੀ, ਸੱਸ ਅਤੇ ਹੋਰਾਂ ਦੇ ਸ਼ਰੀਰ ਬਰਾਮਦ ਕੀਤੇ ਗਏ। ਸਵੇਰੇ ਤੱਕ ਹੋਰ ਤਿੰਨ ਸ਼ਰੀਰ ਬਾਹਰ ਕੱਢੇ ਗਏ, ਜਿਨ੍ਹਾਂ ਵਿੱਚ ਸੁਰਿੰਦਰ ਕੌਰ ਅਤੇ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਵੀ ਸ਼ਾਮਲ ਹਨ।
ਰਾਹਤ ਦਲਾਂ ਨੇ ਇੱਕ ਸਕੂਟਰ ਸਮੇਤ ਦੱਬੇ ਵਿਅਕਤੀ ਨੂੰ ਵੀ ਬਾਹਰ ਕੱਢਿਆ, ਜਿਸ ਦੀ ਪਹਿਚਾਣ ਡਢਿਆਲ ਨਿਵਾਸੀ ਪ੍ਰਕਾਸ਼ ਸ਼ਰਮਾ ਵਜੋਂ ਹੋਈ। ਦੂਜੇ ਪਾਸੇ, ਟਾਟਾ ਸੂਮੋ ਗੱਡੀ ਹੇਠ ਦੱਬੇ ਰਾਹੁਲ ਮੰਡਿਆਲ ਦੀ ਵੀ ਮੌਤ ਹੋ ਗਈ।
ਮੌਕੇ ‘ਤੇ ਡੀ.ਸੀ. ਮੰਡੀ ਅਪੂਰਵ ਦੇਵਗਨ, ਐਸ.ਪੀ. ਸਾਖ਼ਸ਼ੀ ਵਰਮਾ ਅਤੇ ਸੁੰਦਰਨਗਰ ਦੇ ਵਿਧਾਇਕ ਰਾਕੇਸ਼ ਜਮਵਾਲ ਪਹੁੰਚੇ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।
ਸਥਾਨਕ ਲੋਕਾਂ ਨੇ ਹਾਦਸੇ ਨੂੰ ਲੈ ਕੇ ਵਿਭਾਗੀ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਰਾਂ ਦੇ ਨੇੜੇ ਪਾਈਪਾਂ ਪਾਉਣ ਲਈ ਮੀਂਹ ਦੇ ਸਮੇਂ ਕਟਾਈ ਦਾ ਕੰਮ ਕੀਤਾ ਜਾ ਰਿਹਾ ਸੀ, ਜੋ ਕਿ ਇਸ ਕਾਲੇ ਹਾਦਸੇ ਦੀ ਵਜ੍ਹਾ ਬਣਿਆ। ਲੋਕਾਂ ਨੇ ਇਸ ਮਾਮਲੇ ’ਚ ਕੜੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਹਾਦਸੇ ਨਾਲ ਸੁਰਿੰਦਰ ਕੌਰ ਅਤੇ ਸ਼ਾਂਤੀ ਦੇਵੀ ਦੇ ਘਰਾਂ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ, ਜਦਕਿ ਨਾਲ ਲੱਗਦਾ ਕੁਲਦੀਪ ਦਾ ਘਰ ਵੀ ਡਿੱਗਣ ਦੀ ਕਗਾਰ ’ਤੇ ਹੈ। ਪੀੜਤ ਪਰਿਵਾਰਾਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਾਰਿਸ਼ ਕਹਿਰ ਬਣ ਕੇ ਆਈ ਹੈ।
Get all latest content delivered to your email a few times a month.