ਤਾਜਾ ਖਬਰਾਂ
ਪੁੱਛਿਆ ਪੰਜਾਬ ਦਾ ਦੌਰਾ ਕਿਉਂ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ
ਕੇਜਰੀਵਾਲ ਦੀ ਚੁੱਪੀ ਅਤੇ ਗੈਰਹਾਜ਼ਰੀ ਉੱਪਰ ਵੀ ਚੁੱਕੇ ਸਵਾਲ
ਚੰਡੀਗੜ੍ਹ, 2 ਸਤੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਦੋ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਤਬਾਹ ਕਰਨ ਵਾਲੀਆਂ ਵਿਨਾਸ਼ਕਾਰੀ ਹੜ੍ਹਾਂ ਨੂੰ 'ਰਾਸ਼ਟਰੀ ਆਪਦਾ' ਐਲਾਨਣ ਦੀ ਮੰਗ ਕਰਦੇ ਹੋਏ, ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਕੇ 'ਤੇ ਮੁਲਾਂਕਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਿਉਂ ਨਹੀਂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਅਤੇ ਪੁਨਰਵਾਸ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਇਸ ਤੋਂ ਇਲਾਵਾ, ਵੜਿੰਗ ਨੇ ਪੰਜਾਬ ਵਿਚ ਹੜਾਂ ਨਾਲ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚੁੱਪੀ ਅਤੇ ਗੈਰਹਾਜ਼ਰੀ 'ਤੇ ਵੀ ਸਵਾਲ ਉਠਾਏ ਹਨ। ਜਦਕਿ ਕੇਜਰੀਵਾਲ ਪੰਜਾਬ ਨਾਲੋਂ ਵੱਧ ਦਿੱਲੀ ਵਿੱਚ ਜਿਆਦਾ ਦਿਖਦੇ ਹਨ
ਉਹਨਾਂ ਨੇ ‘ਐਕਸ’ ਉੱਪਰ ਲਿਖੇ ਇੱਕ ਨੋਟ ਰਾਹੀਂ ਪੁੱਛਿਆ ਹੈ ਕਿ ਕੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਨਹੀਂ ਕਰਨਾ ਚਾਹੀਦਾ ਹੈ? ਵੜਿੰਗ ਨੇ ਕਿਹਾ ਹੈ ਕਿ ਕਿਉਂਕਿ ਉਹ ਐੱਸ.ਸੀ.ਓ ਸੰਮੇਲਨ ਤੋਂ ਵਾਪਸ ਆ ਗਏ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਸੂਬੇ ਲਈ ਤੁਰੰਤ ਹੜ੍ਹਾਂ ਤੋਂ ਰਾਹਤ ਰਾਹਤ ਵਾਸਤੇ ਪੈਕੇਜ ਦਾ ਐਲਾਨ ਕਰਨਗੇ।
ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਦੀ ਹੱਦ ਇਨ੍ਹਾਂ ਨੂੰ "ਰਾਸ਼ਟਰੀ ਆਪਦਾ" ਐਲਾਨੇ ਜਾਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਇਕੱਲਾ ਪੰਜਾਬ ਹੀ ਨਹੀਂ, ਸਗੋਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸੇ ਵੀ ਹਨ, ਜਿਹੜੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਉੱਥੇ ਹੀ, ਆਪ ਆਗੂਆਂ 'ਤੇ ਨਿਸ਼ਾਨਾ ਸਾਧਦੇ ਹੋਏ, ਵੜਿੰਗ ਨੇ ਪਾਰਟੀ ਲੀਡਰਸ਼ਿਪ ਤੋਂ ਪੁੱਛਿਆ ਹੈ ਕਿ ਅਰਵਿੰਦ ਕੇਜਰੀਵਾਲ ਕਿੱਥੇ ਹਨ!
ਜਿਸ ਤੇ ਉਹਨਾਂ ਨੇ ਪੁੱਛਿਆ ਹੈ ਕਿ ਕੀ ਪੰਜਾਬ ਸਿਰਫ਼ ਚੋਣਾਂ ਜਿੱਤਣ ਲਈ ਹੈ, ਤਾਂ ਜੋ ਭਾਰਤ ਭਰ ਵਿੱਚ ਚੋਣਾਂ ਲੜਨ ਅਤੇ ਦੂਰ-ਦੁਰਾਡੇ ਦੇ ਸੂਬਿਆਂ ਵਿੱਚ ਪ੍ਰਚਾਰ ਮੁਹਿੰਮਾਂ ਉਪਰ ਪੰਜਾਬ ਦੇ ਪੈਸੇ ਖਰਚ ਕਰਨ ਲਈ 'ਆਪ' ਦੇ ਖਜ਼ਾਨੇ ਭਰੇ ਜਾ ਸਕਣ।
Get all latest content delivered to your email a few times a month.