ਤਾਜਾ ਖਬਰਾਂ
ਹੁਸ਼ਿਆਰਪੁਰ ਦੇ ਟਾਂਡਾ ਕਸਬੇ ਨੇੜੇ ਪਿੰਡ ਮੂਣਕਾ ਫਾਟਕ 'ਤੇ ਜਲੰਧਰ-ਪਠਾਨਕੋਟ ਹਾਈਵੇ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਟੂਰਿਸਟ ਬੱਸ ਟਰੈਕਟਰ ਨਾਲ ਟਕਰਾਉਣ ਦੇ ਬਾਅਦ ਬੇਕਾਬੂ ਹੋ ਗਈ ਅਤੇ ਸੜਕ 'ਤੇ ਪਲਟ ਗਈ। ਇਸ ਹਾਦਸੇ ਵਿੱਚ ਟਰੈਕਟਰ ਚਾਲਕ ਸਮੇਤ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਤੋਂ 10 ਸਵਾਰੀ ਜ਼ਖਮੀ ਹੋ ਗਏ।
ਕਾਰ, ਐਕਟਿਵਾ ਅਤੇ ਹੋਰ ਵਾਹਨਾਂ ਨੂੰ ਵੀ ਹਾਦਸੇ ਦੇ ਕਾਰਨ ਭਾਰੀ ਨੁਕਸਾਨ ਪਹੁੰਚਿਆ। ਜਖ਼ਮੀਆਂ ਨੂੰ ਟਾਂਡਾ ਅਤੇ ਦਸੂਹਾ ਹਸਪਤਾਲਾਂ ਵਿੱਚ ਤੁਰੰਤ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲਾ ਵਿਅਕਤੀ ਇੱਕ ਪ੍ਰਵਾਸੀ ਮਜ਼ਦੂਰ ਸੀ। ਕਾਰ ਸਵਾਰ ਜਸਦੀਪ ਕੌਰ, ਉਸਦੇ ਪਤੀ ਬਲਜੀਤ ਸਿੰਘ ਅਤੇ ਹਰਮਨ ਸਿੰਘ ਵੀ ਹਾਦਸੇ ਵਿੱਚ ਜ਼ਖਮੀ ਹੋਏ। ਮੌਕੇ 'ਤੇ ਟਾਂਡਾ ਦੇ ਡੀਐਸਪੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
Get all latest content delivered to your email a few times a month.