ਤਾਜਾ ਖਬਰਾਂ
ਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਜਾਨ ਮਾਲ ਦਾ ਵੱਡਾ ਨੁਕਸਾਨ ਹੋਇਆ। ਪਿੰਡ ਚੈਨੇਵਾਲਾ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ 31 ਸਾਲਾ ਬਲਜੀਤ ਸਿੰਘ ਅਤੇ ਉਸ ਦਾ 10 ਸਾਲਾ ਭਤੀਜਾ ਰਣਜੋਤ ਸਿੰਘ ਮਲਬੇ ਹੇਠ ਦੱਬ ਕੇ ਮਰ ਗਏ, ਜਦਕਿ ਇੱਕ ਛੋਟੀ ਬੱਚੀ ਪੱਥਰ ਅਤੇ ਕੰਧ ਦੇ ਵਿਚਕਾਰ ਆਉਣ ਕਾਰਨ ਬਚ ਗਈ।
ਇਸੇ ਤਰ੍ਹਾਂ ਪਿੰਡ ਸੰਗਤਪੁਰਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ ਕਰਮਜੀਤ ਕੌਰ ਦੀ ਮੌਤ ਹੋ ਗਈ ਅਤੇ ਧੀ ਮਨਦੀਪ ਕੌਰ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਈ। ਕਰਮਜੀਤ ਕੌਰ ਜਖੇਪਲ ਦੀ ਰਹਿਣ ਵਾਲੀ ਸੀ ਅਤੇ ਮਨਦੀਪ ਕੋਲ ਆਈ ਹੋਈ ਸੀ। ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਭਾਰੀ ਮੀਂਹ ਕਾਰਨ ਕਈ ਘਰ ਡਿੱਗ ਚੁੱਕੇ ਹਨ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਸਵੇਰ ਦੇ ਸਮੇਂ ਪਿੰਡ ਜਵਾਹਰਕੇ ਵਿੱਚ ਖੇਤਾਂ ਵੱਲ ਜਾ ਰਹੇ 58 ਸਾਲਾ ਕਿਸਾਨ ਜਗਜੀਵਨ ਸਿੰਘ ਉੱਤੇ ਗੋਦਾਮ ਦੀ ਕੰਧ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ। ਤਹਿਸੀਲਦਾਰ ਪਰਵੀਨ ਸਿੰਘ ਛਿਬੇ ਨੇ ਕਿਹਾ ਕਿ ਹਾਦਸੇ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
Get all latest content delivered to your email a few times a month.