ਤਾਜਾ ਖਬਰਾਂ
ਅੰਮ੍ਰਿਤਸਰ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਵਿੰਗ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੱਡਾ ਉਪਰਾਲਾ ਕੀਤਾ ਹੈ। ਇਸ ਦੌਰਾਨ ਅਜਨਾਲਾ ਅਤੇ ਰਮਦਾਸ ਖੇਤਰ ਦੇ ਲੋਕਾਂ ਲਈ ਪਾਣੀ, ਬ੍ਰੈੱਡ, ਬਿਸਕੁਟ, ਮੁਰੱਬਾ ਵਰਗੀਆਂ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ ਮੱਛਰ ਭਜਾਉਣ ਵਾਲੀਆਂ ਗੋਲੀਆਂ, ਮੋਮਬੱਤੀਆਂ ਅਤੇ ਮਾਚਿਸ ਭੇਜੀਆਂ ਗਈਆਂ। ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਇੱਕ ਲੱਖ ਤੋਂ ਵੱਧ ਆਈਟਮ ਵੰਡੇ ਜਾ ਚੁੱਕੇ ਹਨ ਅਤੇ ਇਸ ਮੁਹਿੰਮ ਵਿੱਚ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਤੇ ਸਟਾਫ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐਨਡੀਆਰਐਫ, ਆਰਮੀ ਅਤੇ ਬੀਐਸਐਫ ਮੈਦਾਨ ਵਿੱਚ ਜੁਟੇ ਹੋਏ ਹਨ, ਜਦੋਂ ਕਿ ਮੁਖ ਮੰਤਰੀ ਵੱਲੋਂ ਵੀ ਰਾਹਤ ਕਾਰਜਾਂ ਲਈ ਚੌਪਰ ਉਪਲਬਧ ਕਰਵਾਇਆ ਗਿਆ ਹੈ। ਕਮਿਸ਼ਨਰ ਨੇ ਲੋਕਾਂ ਨੂੰ ਰੱਬ ਅੱਗੇ ਅਰਦਾਸ ਕਰਨ ਲਈ ਅਪੀਲ ਕੀਤੀ ਤਾਂ ਜੋ ਜਾਨ-ਮਾਲ ਦੀ ਸੁਰੱਖਿਆ ਹੋ ਸਕੇ।
Get all latest content delivered to your email a few times a month.