ਤਾਜਾ ਖਬਰਾਂ
ਕਿਹਾ: ਭਾਰੀ ਬਾਰਿਸ਼ ਨਾਲੋਂ ਅਪਰਾਧਿਕ ਲਾਪਰਵਾਹੀ ਨੇ ਤਬਾਹੀ ਮਚਾਈ
ਬੋਲੇ: ਦੋਸ਼ੀ ਕੁਦਰਤੀ ਆਫ਼ਤ ਦਾ ਬਹਾਨਾ ਬਣਾ ਕੇ ਬਚ ਨਹੀਂ ਸਕਦੇ
ਚੰਡੀਗੜ੍ਹ, 30 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡੈਮਾਂ ਅਤੇ ਵਾਟਰ ਹੈੱਡਵਰਕਸ ਦੇ ਮਾੜੇ ਪ੍ਰਬੰਧਾਂ ਅਤੇ ਉਨ੍ਹਾਂ ਦੀ ਸੰਭਾਲ ਲਈ ਜਿੰਮੇਵਾਰ ਲੋਕਾਂ ਦੀ ਅਪਰਾਧਿਕ ਲਾਪਰਵਾਹੀ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਲੜੀ ਹੇਠ, ਭਾਰੀ ਬਾਰਿਸ਼ ਦੀ ਭਵਿੱਖਬਾਣੀ ਦੇ ਬਾਵਜੂਦ, ਪਾਣੀ ਨੂੰ ਡੈਮਾਂ ਵਿੱਚ ਇਕੱਠਾ ਹੋਣ ਦੇਣ ਅਤੇ ਪੜਾਅਵਾਰ ਸਮੇਂ ਸਿਰ ਨਾ ਛੱਡਣ ਦੀਆਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਇੱਕ ਅਣਕਿਆਸੀ ਕੁਦਰਤੀ ਆਫ਼ਤ ਨਾਲੋਂ "ਅਪਰਾਧਿਕ ਲਾਪਰਵਾਹੀ" ਜ਼ਿਆਦਾ ਹੈ।
ਵੜਿੰਗ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਤਬਾਹੀ ਨੂੰ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਜਦੋਂ ਕਿ ਫਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਦਾ ਅਜੇ ਮੁਲਾਂਕਣ ਅਤੇ ਅਨੁਮਾਨ ਨਹੀਂ ਲਗਾਇਆ ਗਿਆ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਇਸ ਦੌਰਾਨ ਲੋਕਾਂ ਵੱਲੋਂ ਪੁੱਛਿਆ ਜਾਣ ਵਾਲਾ ਇੱਕ ਆਮ ਸਵਾਲ ਸੀ ਕਿ ਕਿਉਂ ਅਧਿਕਾਰੀਆਂ ਨੇ ਡੈਮਾਂ ਵਿੱਚ ਪਾਣੀ ਨੂੰ ਆਖਰੀ ਸਮੇਂ ਤੱਕ ਓਵਰਫਲੋ ਹੋਣ ਦਿੱਤਾ, ਫ਼ਿਰ ਭਾਵੇਂ ਕੋਈ ਵੀ ਜ਼ਿੰਮੇਵਾਰ ਹੋਵੇ। ਇਸੇ ਤਰ੍ਹਾਂ ਪਾਣੀ ਨੂੰ ਹੌਲੀ-ਹੌਲੀ ਪਹਿਲਾਂ ਕਿਉਂ ਨਹੀਂ ਛੱਡਿਆ ਗਿਆ, ਤਾਂ ਜੋ ਬਾਅਦ ਵਿੱਚ ਡੈਮ ਵਾਧੂ ਪਾਣੀ ਨੂੰ ਰੋਕ ਸਕਣ? ਇਸ ਸਭ ਦੇ ਅਧਾਰ ਤੇ ਉਨ੍ਹਾਂ ਪੁੱਛਿਆ ਕਿ ਜੇਕਰ ਇਹ ਸਮੇਂ ਸਿਰ ਕੀਤਾ ਜਾਂਦਾ, ਤਾਂ ਨੁਕਸਾਨ ਨੂੰ ਘਟਾਇਆ ਜਾ ਸਕਦਾ ਸੀ।
ਇਸੇ ਤਰ੍ਹਾਂ, ਉਨ੍ਹਾਂ ਨੇ 'ਮਾਧੋਪੁਰ ਹੈੱਡਵਰਕਸ' ਦੇ ਦੋ ਫਲੱਡ ਗੇਟਾਂ ਦੇ ਟੁੱਟਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਲਈ ਹੋਇਆ ਹੈ, ਕਿਉਂਕਿ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਹੈੱਡਵਰਕਸ ਤੋਂ ਵਾਧੂ ਪਾਣੀ ਵੀ ਸਮੇਂ ਸਿਰ ਨਹੀਂ ਛੱਡਿਆ ਗਿਆ ਸੀ, ਇਸ ਨਾਲ ਭਾਰੀ ਦਬਾਅ ਪਿਆ ਅਤੇ ਆਖਿਰ ਵਿੱਚ ਗੇਟ ਟੁੱਟ ਗਏ।
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਆਫ਼ਤ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ ਤੋਂ ਸਮੇਂ ਸਿਰ ਕਾਰਵਾਈ ਨਾ ਕਰਨ ਦੀ ਉਮੀਦ ਨਹੀਂ ਕਰਦੇ ਤੇ ਉਹ ਵੀ ਅਜਿਹੇ ਨਾਜ਼ੁਕ ਸਮੇਂ 'ਤੇ ਅਤੇ ਸਵਾਲ ਕੀਤਾ ਕਿ ਇਨ੍ਹਾਂ ਦਾ ਅਸਲ ਵਿਚ ਕੀ ਮਕਸਦ ਹੈ?
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਖਾਸ ਕਰਕੇ ਉਹ ਜਿਹੜੇ ਹੜ੍ਹ ਦੀ ਆਫ਼ਤ ਨਾਲ ਤਬਾਹ ਹੋਏ ਹਨ, ਇਸ ਲਈ ਜਵਾਬ ਮੰਗ ਰਹੇ ਹਨ ਅਤੇ ਚਾਹੁੰਦੇ ਹਨ ਕਿ ਇਸਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਆਮ ਵਾਂਗ ਨਹੀਂ ਹੋਣਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ਨੇ ਇੰਨੇ ਵੱਡੇ ਨੁਕਸਾਨ ਅਤੇ ਤਬਾਹੀ ਨੂੰ ਰੋਕਣ ਲਈ ਸਮੇਂ ਸਿਰ ਕਾਰਵਾਈ ਨਹੀਂ ਕੀਤੀ।
Get all latest content delivered to your email a few times a month.