ਤਾਜਾ ਖਬਰਾਂ
ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਉੱਤੇ ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੌਜਵਾਨ ਗੁਰਪਿਆਰ ਸਿੰਘ ਦੀ ਹਿੰਮਤ ਅਤੇ ਮਨੁੱਖਤਾ ਨੂੰ ਯਾਦ ਕਰਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੀ ਮਦਦ ਲਈ ਵੱਡਾ ਕਦਮ ਚੁੱਕਿਆ ਹੈ। ਬਲਕੌਰ ਸਿੰਘ ਨੇ ਗੁਰਪਿਆਰ ਸਿੰਘ ਲਈ ਨਵਾਂ ਮਕਾਨ ਬਣਵਾ ਕੇ ਉਸ ਦੇ ਪਰਿਵਾਰ ਦਾ ਸਹਾਰਾ ਬਣੇ ਹਨ।
ਇਸ ਮੌਕੇ ‘ਤੇ ਬਲਕੌਰ ਸਿੰਘ ਨੇ ਕਿਹਾ ਕਿ "ਔਖੇ ਸਮੇਂ ਹੱਥ ਫੜਨ ਵਾਲਾ ਕਦੇ ਨਹੀਂ ਭੁੱਲਿਆ ਜਾਂਦਾ"। ਉਹ 29 ਮਈ 2022 ਦੀ ਘਟਨਾ ਨੂੰ ਯਾਦ ਕਰਦੇ ਹੋਏ ਭਾਵੁਕ ਹੋਏ, ਜਦੋਂ ਗੁਰਪਿਆਰ ਸਿੰਘ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਗੱਡੀ ਵਿੱਚੋਂ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਸੀ, ਜਦਕਿ ਆਲੇ-ਦੁਆਲੇ ਦੇ ਲੋਕ ਸਿਰਫ਼ ਵੀਡੀਓ ਬਣਾਉਣ ਵਿੱਚ ਲੱਗੇ ਸਨ।
ਗੁਰਪਿਆਰ ਸਿੰਘ ਨੇ ਵੀ ਬਲਕੌਰ ਸਿੰਘ ਵੱਲੋਂ ਮਿਲੀ ਇਸ ਮਦਦ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਸ ਲਈ ਉਮੀਦ ਤੋਂ ਵੱਧ ਵੱਡੀ ਦਾਤ ਹੈ। ਇਸ ਘਟਨਾ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਸੱਚੇ ਹੀਰੋ ਉਹੀ ਹੁੰਦੇ ਹਨ ਜੋ ਔਖੇ ਸਮੇਂ ਵਿੱਚ ਹਿੰਮਤ ਦਿਖਾਉਂਦੇ ਹਨ।
Get all latest content delivered to your email a few times a month.