ਤਾਜਾ ਖਬਰਾਂ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਦੀ ਜੀਰੋ ਟੋਲਰੈਂਸ ਨੀਤੀ ਹੇਠ ਫਰੀਦਕੋਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਰਵਾਈ ਕਰਦਿਆਂ ਪੁਲਿਸ ਨੇ ਵਹੀਕਲ ਖੋਹ ਕਰਨ ਵਾਲੇ ਸਰਗਰਮ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ ਦੋ ਖੋਹ ਕੀਤੀਆਂ ਕਾਰਾਂ, ਇੱਕ ਦੇਸੀ ਪਿਸਤੌਲ ਅਤੇ ਦੋ ਜਿੰਦੇ ਰੌਦ ਬਰਾਮਦ ਕੀਤੇ ਗਏ ਹਨ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਹਰਮਨਦੀਪ ਸਿੰਘ ਉਰਫ਼ ਹਰਮਨ ਮਰੜ, ਜਗਰਾਜ ਸਿੰਘ ਉਰਫ਼ ਯੁਵਰਾਜ ਸਿੰਘ (ਵਾਸੀ ਸੀਤੋ ਮਾਈ ਝੁੱਗੀਆ, ਜ਼ਿਲ੍ਹਾ ਤਰਨਤਾਰਨ), ਮੀਤਪਾਲ ਸਿੰਘ ਉਰਫ਼ ਮੀਤਾ (ਵਾਸੀ ਅਲਗੋ ਕਾਲ, ਜ਼ਿਲ੍ਹਾ ਤਰਨਤਾਰਨ) ਅਤੇ ਮਨਪਿੰਦਰ ਸਿੰਘ ਉਰਫ਼ ਮੰਨਾ (ਵਾਸੀ ਝੁੱਗੀਆ ਪੀਰਬਖ਼ਸ਼, ਜ਼ਿਲ੍ਹਾ ਤਰਨਤਾਰਨ) ਵਜੋਂ ਹੋਈ ਹੈ।
ਯਾਦ ਰਹੇ ਕਿ 25 ਅਗਸਤ ਨੂੰ ਇਹਨਾਂ ਵਿਅਕਤੀਆਂ ਨੇ ਪਿੰਡ ਸੇਵੇਵਾਲਾ ਨੇੜੇ ਬਠਿੰਡਾ ਜਾ ਰਹੇ ਰਾਜਿੰਦਰ ਸਿੰਘ ਦੀ ਵਰਨਾ ਕਾਰ ਉਸਦੀ ਕੁੱਟਮਾਰ ਕਰਕੇ ਖੋਹ ਲਈ ਸੀ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. (ਇੰਵੈਸਟੀਗੇਸ਼ਨ) ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੱਤੀ। ਪੁਲਿਸ ਵੱਲੋਂ ਦੋਸ਼ੀਆਂ ਨਾਲ ਅਗਲੀ ਪੁੱਛਗਿੱਛ ਜਾਰੀ ਹੈ।
Get all latest content delivered to your email a few times a month.