ਤਾਜਾ ਖਬਰਾਂ
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ-3 (ਸਰੋਜਨੀ ਹਾਲ) ਵਿੱਚ ਬੀਤੀ ਰਾਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਰਾਤ ਕਰੀਬ 10 ਵਜੇ ਅਚਾਨਕ ਬਿਜਲੀ ਗਈ ਅਤੇ ਹੋਸਟਲ ਦੀ ਇੱਕ ਲਿਫਟ ਬੰਦ ਹੋ ਗਈ। ਇਸ ਦੌਰਾਨ, ਦੋ ਵਿਦਿਆਰਥਣਾਂ ਅੰਦਰ ਫਸ ਗਈਆਂ। ਹਨੇਰੇ ਅਤੇ ਘਬਰਾਹਟ ਵਿੱਚ ਉਹਨਾਂ ਨੇ ਉੱਚੀ ਆਵਾਜ਼ ਵਿੱਚ ਮਦਦ ਲਈ ਚੀਕਣਾ ਸ਼ੁਰੂ ਕਰ ਦਿੱਤਾ।
ਹੋਸਟਲ ਦੀ ਰਿਸੈਪਸ਼ਨ 'ਤੇ ਬੈਠੀ ਵਿਦਿਆਰਥਣ ਅਲਕਾ ਨੇ ਸਭ ਤੋਂ ਪਹਿਲਾਂ ਇਹ ਚੀਕਾਂ ਸੁਣੀਆਂ। ਉਸਨੇ ਦੱਸਿਆ ਕਿ ਲਿਫਟ ਦੇ ਇੱਕ ਛੋਟੇ ਸੁਰਾਖ਼ ਰਾਹੀਂ ਉਹਨਾਂ ਕੁੜੀਆਂ ਨੂੰ ਅੰਦਰ ਫਸਿਆ ਦੇਖਿਆ। ਕੁੜੀਆਂ ਪਾਣੀ ਲਈ ਬੇਤਾਬ ਸਨ, ਪਰ ਬੋਤਲ ਅੰਦਰ ਪਹੁੰਚਾਉਣ ਦੀ ਵੀ ਕੋਈ ਸੰਭਾਵਨਾ ਨਹੀਂ ਸੀ। ਅਲਕਾ ਨੇ ਤੁਰੰਤ ਹੋਰ ਹੋਸਟਲ ਸਟਾਫ ਨੂੰ ਸੂਚਿਤ ਕੀਤਾ ਅਤੇ ਮਦਦ ਮੰਗੀ।
ਸਟਾਫ ਨੇ ਪਹਿਲਾਂ ਖੁਦ ਲਿਫਟ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਫਿਰ ਯੂਨੀਵਰਸਿਟੀ ਕੈਂਪਸ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਗਿਆ। ਸਭ ਨੇ ਮਿਲਕੇ ਲਗਾਤਾਰ ਕੋਸ਼ਿਸ਼ ਕੀਤੀ ਅਤੇ ਆਖ਼ਰਕਾਰ ਲਗਭਗ ਅੱਧੇ ਘੰਟੇ ਬਾਅਦ ਲਿਫਟ ਖੋਲ੍ਹ ਕੇ ਦੋਵਾਂ ਵਿਦਿਆਰਥਣਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਬਾਹਰ ਆਉਣ ਤੋਂ ਬਾਅਦ ਦੋਵਾਂ ਨੇ ਰਾਹਤ ਦੀ ਸਾਹ ਲਿਆ ਅਤੇ ਕਿਹਾ ਕਿ ਅੰਦਰ ਘੁੱਟਣ ਕਾਰਨ ਉਹਨਾਂ ਨੂੰ ਲੱਗਿਆ ਸੀ ਕਿ ਸ਼ਾਇਦ ਹੁਣ ਉਹ ਬਾਹਰ ਨਹੀਂ ਨਿਕਲ ਸਕਣਗੀਆਂ। ਇਸ ਘਟਨਾ ਤੋਂ ਬਾਅਦ ਹੋਸਟਲ ਵਿੱਚ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ। ਅਲਕਾ ਨੇ ਕਿਹਾ ਕਿ ਨਾ ਤਾਂ ਕੋਈ ਅਲਾਰਮ ਸਿਸਟਮ ਹੈ ਅਤੇ ਨਾ ਹੀ ਸੀਨੀਅਰ ਅਧਿਕਾਰੀਆਂ ਨੇ ਫ਼ੋਨ ਚੁੱਕਿਆ, ਜਿਸ ਨਾਲ ਮਦਦ ਦੇਰ ਨਾਲ ਮਿਲੀ।
Get all latest content delivered to your email a few times a month.