ਤਾਜਾ ਖਬਰਾਂ
ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਮੀਨਾਕਸ਼ੀ ਸਿੰਗਲਾ ਦੀ ਦੇਖਰੇਖ ਹੇਠ, ਦਫ਼ਤਰ ਸਿਵਲ ਸਰਜਨ ਵਿਖੇ ਟੀਕਾਕਰਣ ਮੁਹਿੰਮ ਦੌਰਾਨ ਕਿਸੇ ਵੀ ਪ੍ਰਕਾਰ ਦੀ ਔਕੜ ਨੂੰ ਨਜਿੱਠਣ ਲਈ ਜਿਲ੍ਹਾ ਪੱਧਰ ‘ਤੇ ਏ.ਐਫ.ਈ.ਆਈ. ਕਮੇਟੀ ਦੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਾ. ਮੀਨਾਕਸ਼ੀ ਸਿੰਗਲਾ ਨੇ ਬੱਚਿਆਂ ਦੇ ਟੀਕਾਕਰਣ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਜ਼ੋਰ ਦਿੱਤਾ ਕਿ ਮਾਤਾ-ਪਿਤਾ ਨੂੰ ਟੀਕਾਕਰਣ ਤੋਂ ਪਹਿਲਾਂ ਚਾਰ ਮੁੱਖ ਪਹਲੂਆਂ ਬਾਰੇ ਜਾਣੂ ਕਰਨਾ ਜਰੂਰੀ ਹੈ: ਕਿਹੜਾ ਟੀਕਾ ਹੈ ਅਤੇ ਕਿਸ ਬੀਮਾਰੀ ਲਈ ਹੈ, ਅਗਲਾ ਟੀਕਾ ਕਦੋਂ ਅਤੇ ਕਿੱਥੇ ਲਗਾਇਆ ਜਾਵੇਗਾ, ਟੀਕੇ ਦੇ ਸੰਭਾਵਿਤ ਪ੍ਰਭਾਵ, ਅਤੇ ਉਹਨਾਂ ਪ੍ਰਭਾਵਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।
ਡਾ. ਮੀਨਾਕਸ਼ੀ ਸਿੰਗਲਾ ਨੇ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਟੀਕਾਕਰਣ ਤੋਂ ਬਾਅਦ ਬੁਖਾਰ, ਉਲਟੀ, ਦਸਤ ਜਾਂ ਹੋਰ ਅਸੁਵਿਧਾ ਹੋ ਸਕਦੀ ਹੈ। ਕਈ ਲੋਕਾਂ ਦੀ ਗਲਤ ਧਾਰਨਾ ਹੁੰਦੀ ਹੈ ਕਿ ਇਹ ਮੁਸ਼ਕਿਲ ਟੀਕਾਕਰਣ ਕਾਰਨ ਹੈ, ਪਰ ਇਸਦਾ ਕਾਰਣ ਹੋਰ ਵੀ ਹੋ ਸਕਦਾ ਹੈ। ਕਿਸੇ ਵੀ ਮੁਸ਼ਕਿਲ ਦੀ ਸਥਿਤੀ ਵਿੱਚ ਤੁਰੰਤ ਸਬੰਧਤ ਏ.ਐਨ.ਐਮ ਜਾਂ ਮਾਹਿਰ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ।
Get all latest content delivered to your email a few times a month.