ਤਾਜਾ ਖਬਰਾਂ
ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵੜਿੰਗ ਟੋਲ ਪਲਾਜ਼ਾ ‘ਤੇ ਵੱਡਾ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਸਿੱਧੂਪੁਰ ਏਕਤਾ ਕਿਸਾਨ ਯੂਨੀਅਨ ਟੋਲ ਬੰਦ ਕਰਾਉਣ ਪਹੁੰਚੀ। ਕਿਸਾਨਾਂ, ਟੋਲ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਵਿਚਕਾਰ ਤਕਰਾਰ ਹੋਈ ਜੋ ਧੱਕਾ-ਮੁੱਕੀ ਅਤੇ ਡਾਂਗਾਂ ਚਲਣ ਤੱਕ ਪਹੁੰਚ ਗਈ। ਮਾਮਲੇ ਨੇ ਹੋਰ ਗੰਭੀਰਤਾ ਤਦ ਧਾਰਨ ਕੀਤੀ, ਜਦੋਂ ਇੱਕ ਪੱਤਰਕਾਰ ਨੇ ਆਰੋਪ ਲਗਾਇਆ ਕਿ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਡਾਂਗ ਨਾਲ ਮਾਰਿਆ।
ਇਸ ਪੂਰੇ ਮਾਮਲੇ ਦੀ ਜੜ੍ਹ ਪੁਰਾਣੇ ਪੁਲਾਂ ਦੀ ਤਬਦੀਲੀ ਹੈ, ਜਿਨ੍ਹਾਂ ਦੀ ਮਿਆਦ ਮੁੱਕਣ ਦੇ ਬਾਵਜੂਦ ਨਵੇਂ ਪੁਲ ਨਹੀਂ ਬਣੇ। ਕਿਸਾਨ ਯੂਨੀਅਨਾਂ ਵੱਲੋਂ ਪਹਿਲਾਂ ਵੀ ਧਰਨੇ ਦਿੱਤੇ ਗਏ ਸਨ ਅਤੇ ਟੋਲ ਪ੍ਰਬੰਧਕਾਂ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਪੁਲ ਡੇਢ ਸਾਲ ਵਿੱਚ ਤਿਆਰ ਹੋਣਗੇ, ਪਰ ਅਜੇ ਤੱਕ ਕੋਈ ਕੰਮ ਨਹੀਂ ਹੋਇਆ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਪੁਲਾਂ ਦੀ ਕਮੀ ਕਾਰਨ ਪਹਿਲਾਂ ਵੱਡਾ ਹਾਦਸਾ ਹੋ ਚੁੱਕਾ ਹੈ, ਇਸ ਲਈ ਹੁਣ ਟੋਲ ਨਹੀਂ ਚੱਲਣ ਦਿੱਤਾ ਜਾਵੇਗਾ।
ਦੂਜੇ ਪਾਸੇ, ਪਿੰਡ ਵਸਨੀਕਾਂ ਦਾ ਕਹਿਣਾ ਸੀ ਕਿ ਟੋਲ ਬੰਦ ਹੋਣ ਨਾਲ ਉਨ੍ਹਾਂ ਦੇ ਨੌਜਵਾਨਾਂ ਦਾ ਰੁਜ਼ਗਾਰ ਖ਼ਤਰੇ ਵਿਚ ਪੈ ਜਾਵੇਗਾ, ਇਸ ਲਈ ਉਹ ਇਸਨੂੰ ਬੰਦ ਨਹੀਂ ਹੋਣ ਦੇਣਗੇ। ਪੰਜ ਘੰਟਿਆਂ ਤੱਕ ਚੱਲੇ ਇਸ ਰੌਲੇ ਨੂੰ ਆਖ਼ਰਕਾਰ ਪੁਲਿਸ ਨੇ ਦਖਲ ਦੇ ਕੇ ਕਾਬੂ ਕੀਤਾ ਅਤੇ ਕੱਲ੍ਹ ਲਈ ਤਿੰਨਾਂ ਧਿਰਾਂ ਦੀ ਮੀਟਿੰਗ ਰੱਖੀ ਗਈ ਹੈ ਤਾਂ ਜੋ ਹੱਲ ਲੱਭਿਆ ਜਾ ਸਕੇ।
Get all latest content delivered to your email a few times a month.