ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਆ ਰਹੀਆਂ ਦਰਾਮਦਾਂ 'ਤੇ ਲਾਗੂ ਟੈਰਿਫ ਦੀ ਮੁਅੱਤਲੀ ਅਗਲੇ 90 ਦਿਨਾਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਰੂਥ ਸੋਸ਼ਲ 'ਤੇ ਪੋਸਟ ਕਰਕੇ ਦੱਸਿਆ ਕਿ ਇਸ ਲਈ ਉਨ੍ਹਾਂ ਨੇ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ ਅਤੇ ਸਮਝੌਤੇ ਦੇ ਹੋਰ ਤੱਤ ਬਦਲੇ ਬਿਨਾਂ ਹੀ ਰਹਿਣਗੇ। ਇਹ ਫ਼ੈਸਲਾ ਪਿਛਲੇ ਮਹੀਨੇ ਸਟਾਕਹੋਮ ਵਿੱਚ ਅਮਰੀਕਾ ਅਤੇ ਚੀਨੀ ਵਪਾਰ ਅਧਿਕਾਰੀਆਂ ਵਿਚਕਾਰ ਹੋਈਆਂ ਗੱਲਬਾਤਾਂ ਤੋਂ ਬਾਅਦ ਆਇਆ ਹੈ।
ਟਰੰਪ ਦਾ ਇਹ ਕਦਮ ਮੁਅੱਤਲੀ ਦੀ ਮਿਆਦ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਚੁੱਕਿਆ ਗਿਆ, ਜੋ ਮੰਗਲਵਾਰ ਰਾਤ 12:01 ਵਜੇ ਸਮਾਪਤ ਹੋਣੀ ਸੀ। ਜੇ ਇਹ ਵਧਾਈ ਨਾ ਜਾਂਦੀ, ਤਾਂ ਅਮਰੀਕਾ ਚੀਨੀ ਦਰਾਮਦਾਂ 'ਤੇ 30% ਤੋਂ ਵੱਧ ਟੈਰਿਫ ਲਗਾ ਸਕਦਾ ਸੀ, ਜਦਕਿ ਚੀਨ ਵੀ ਜਵਾਬੀ ਕਾਰਵਾਈ ਕਰ ਸਕਦਾ ਸੀ। ਇਸ ਨਾਲ ਦੋਵੇਂ ਦੇਸ਼ਾਂ ਵਿੱਚ ਵਪਾਰਕ ਤਣਾਅ ਹੋਰ ਵਧਣ ਦਾ ਖਤਰਾ ਸੀ।
ਏਪੀ ਦੇ ਅਨੁਸਾਰ, ਇਸ ਵਾਧੇ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਨੂੰ ਆਪਣੇ ਵਪਾਰਕ ਮਤਭੇਦ ਸੁਲਝਾਉਣ ਲਈ ਵਧੇਰੇ ਸਮਾਂ ਮਿਲੇਗਾ। ਸੰਭਾਵਨਾ ਹੈ ਕਿ ਇਸ ਸਾਲ ਦੇ ਅੰਤ ਤੱਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਡੋਨਾਲਡ ਟਰੰਪ ਵਿਚਕਾਰ ਇੱਕ ਸਿਖਰ ਸੰਮੇਲਨ ਹੋਵੇ, ਜੋ ਦੋਨੋਂ ਦੇਸ਼ਾਂ ਦੇ ਆਰਥਿਕ ਰਿਸ਼ਤਿਆਂ ਵਿੱਚ ਸੁਧਾਰ ਦੀ ਰਾਹ ਹੰਭਾ ਸਕਦਾ ਹੈ।
Get all latest content delivered to your email a few times a month.