IMG-LOGO
ਹੋਮ ਪੰਜਾਬ: 'ਆਪ' ਸਰਕਾਰ ਦੀ ਗੈਂਗਸਟਰਵਾਦ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ, ਕਾਨੂੰਨ...

'ਆਪ' ਸਰਕਾਰ ਦੀ ਗੈਂਗਸਟਰਵਾਦ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ, ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ

Admin User - Aug 01, 2025 07:30 PM
IMG

ਰੰਧਾਵਾ ਵਰਗੇ ਲੋਕ ਗੈਂਗਸਟਰਾਂ ਦੀ ਪੁਸ਼ਤਪਨਾਹਹੀ ਕਰਦੇ ਰਹੇ, 'ਆਪ' ਸਰਕਾਰ ਵਿੱਚ ਗੈਂਗਸਟਰਾਂ ਦੀ ਰਾਜਨੀਤਕ ਸ਼ਹਿ 'ਤੇ ਲੱਗੀ ਰੋਕ

ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੀਆਈਪੀ ਟ੍ਰੀਟਮੈਂਟ ਦੇਣ ਵਾਲੇ ਅੱਜ ਸਾਡੀ ਸਰਕਾਰ 'ਤੇ ਦੋਸ਼ ਲਗਾ ਰਹੇ ਹਨ- ਨੀਲ ਗਰਗ

ਚੰਡੀਗੜ੍ਹ 1 ਅਗਸਤ-

ਆਮ ਆਦਮੀ ਪਾਰਟੀ ਨੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਉਸ ਬਿਆਨ ਜਿਸ ਵਿੱਚ ਉਨ੍ਹਾਂ ਕਿਹਾ ਉਨ੍ਹਾਂ ਦੇ ਬੇਟੇ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਸਪੱਸ਼ਟ ਕੀਤਾ ਕਿ 'ਆਪ' ਸਰਕਾਰ ਇਸ ਪੂਰੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇੱਕ ਬਿਆਨ ਰਾਹੀਂ ਸ਼ੁਕਰਵਾਰ ਨੂੰ 'ਆਪ' ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਆਪ ਸਰਕਾਰ ਦੀ ਗੈਂਗਸਟਰਵਾਦ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਹੈ ਅਤੇ ਸੂਬੇ ਵਿੱਚ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਰੰਧਾਵਾ ਨੂੰ ਸਵਾਲ ਪੁਛਿਆ ਕਿ ਤੁਸੀਂ ਅੱਜ ਜਿਸ ਵਿਅਕਤੀ 'ਤੇ ਦੋਸ਼ ਲਗਾ ਰਹੇ ਹੋ ਕਿ ਉਸਦੇ ਪਰਿਵਾਰਕ ਮੈਂਬਰ ਨੂੰ ਸਰਪੰਚ ਕਿਸਨੇ ਬਣਾਇਆ? ਇਹ ਗੱਲਾਂ ਹੁਣ ਕਿਸੇ ਤੋਂ ਲੁਕੀਆਂ ਨਹੀਂ ਹਨ। 

ਉੱਤਰ ਪ੍ਰਦੇਸ਼ ਦੇ ਇੱਕ ਬਦਨਾਮ ਗੈਂਗਸਟਰ ਦੀ ਉਦਾਹਰਣ ਦਿੰਦੇ ਹੋਏ, ਪੰਨੂ ਨੇ ਕਿਹਾ ਕਿ ਉਸਨੂੰ ਇੱਕ ਮਾਮੂਲੀ ਮਾਮਲੇ ਵਿੱਚ ਪੰਜਾਬ ਲਿਆਂਦਾ ਗਿਆ ਸੀ। ਇੱਥੇ ਉਸਨੂੰ ਵੀਆਈਪੀ ਟ੍ਰੀਟਮੈਂਟ ਕਿਸ ਨੇ ਦਿੱਤਾ? ਉਸਨੂੰ ਵਾਪਸ ਲਿਆਉਣ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ। ਜਿਸ ਦੇ ਖਿਲਾਫ਼ ਪੰਜਾਬ ਦੇ ਸਰਕਾਰੀ ਵਕੀਲਾਂ ਨੇ ਉੱਥੇ ਕੇਸ ਲੜਿਆ। ਜਿਸ ਦਾ ਬੋਝ ਪੰਜਾਬ ਦੇ ਖਜ਼ਾਨੇ 'ਤੇ ਪਿਆ।

ਉਨ੍ਹਾਂ ਨਾਭਾ ਜੇਲ੍ਹ ਬ੍ਰੇਕ ਅਤੇ ਅੰਸਾਰੀ ਵਰਗੇ ਗੈਂਗਸਟਰਾਂ ਦੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਘਟਨਾਵਾਂ ਸਪੱਸ਼ਟ ਤੌਰ 'ਤੇ ਦਰਸਾਉਂਦੀਆਂ ਹਨ ਕਿ ਪਿਛਲੀਆਂ ਸਰਕਾਰਾਂ ਕਾਨੂੰਨ ਵਿਵਸਥਾ ਪ੍ਰਤੀ ਕਿੰਨੀਆਂ ਲਾਪਰਵਾਹ ਸਨ। ਪਰ ਆਪ ਸਰਕਾਰ ਨਾ ਕਦੇ ਅਜਿਹੇ ਲੋਕਾਂ ਨੂੰ ਸ਼ਹਿ ਦਿੰਦੀ ਹੈ ਅਤੇ ਨਾ ਹੀ ਕਦੇ ਦੇਵੇਗੀ।

ਬਲਤੇਜ ਪੰਨੂ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਆਪ ਸਰਕਾਰ ਦੀ ਕਾਨੂੰਨ ਦੀ ਉਲੰਘਣਾ ਕਰਣ ਵਾਲਿਆਂ ਪ੍ਰਤੀ ਜੀਰੋ ਟੌਲਰੈਂਸ ਦੀ ਨੀਤੀ ਹੈ। ਜੋ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲਵੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ।

ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੀਆਈਪੀ ਟ੍ਰੀਟਮੈਂਟ ਦੇਣ ਵਾਲੇ ਅੱਜ ਸਾਡੀ ਸਰਕਾਰ 'ਤੇ ਦੋਸ਼ ਲਗਾ ਰਹੇ ਹਨ-ਨੀਲ ਗਰਗ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪ ਸਰਕਾਰ 'ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਕਿਹਾ  ਕਿ ਜਿਸ ਗੈਂਗਸਟਰ ਜੱਗੂ ਭਗਵਾਨਪੁਰੀ ਬਾਰੇ ਰੰਧਾਵਾ ਗੱਲ ਕਰ ਰਹੇ ਹਨ, ਉਸਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਸਗੋਂ ਤੁਹਾਡੀ ਸਰਕਾਰ ਨੇ ਰਾਜਨੀਤਕ ਸੁਰੱਖਿਅਆ ਦਿੱਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਬਦਮਾਸ਼ਾਂ, ਗੈਂਗਸਟਰਾਂ ਅਤੇ ਕਾਨੂੰਨ ਨੂੰ ਚੁਣੌਤੀ ਦੇਣ ਵਾਲਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ।

ਰੰਧਾਵਾ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਤੁਹਾਡੀ ਸਰਕਾਰ ਦੌਰਾਨ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਦੋਂ ਕਿ ਉੱਤਰ ਪ੍ਰਦੇਸ਼ ਸਰਕਾਰ ਲਗਾਤਾਰ ਉਸਨੂੰ ਸੌਂਪਣ ਦੀ ਮੰਗ ਕਰ ਰਹੀ ਸੀ। ਪਰ ਤੁਹਾਡੀ ਸਰਕਾਰ ਨੇ ਨਾ ਸਿਰਫ਼ ਇਸਨੂੰ ਸੌਂਪਣ ਤੋਂ ਇਨਕਾਰ ਕੀਤਾ ਸਗੋਂ ਸੁਪਰੀਮ ਕੋਰਟ ਵਿੱਚ ਲੜਾਈ ਵੀ ਲੜੀ। ਕੀ ਰੰਧਾਵਾ ਜੀ ਜਨਤਾ ਨੂੰ ਦੱਸਣਗੇ ਕਿ ਉਨ੍ਹਾਂ ਮਹਿੰਗੀਆਂ ਵਕੀਲਾਂ ਦੀਆਂ ਫੀਸਾਂ ਤੋਂ ਪੰਜਾਬ ਨੂੰ ਕੀ ਫਾਇਦਾ ਹੋਇਆ?

ਆਪ ਆਗੂ ਨੇ ਰੰਧਾਵਾ ਨੂੰ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਮਿਲੀ ਧਮਕੀ ਦੀ ਸ਼ਿਕਾਇਤ ਕਿਸ ਥਾਣੇ ਵਿੱਚ ਦਰਜ ਕਰਵਾਈ?  ਧਮਕੀਆਂ ਕਿਸ ਮਾਧਿਅਮ ਰਾਹੀਂ ਆਈਆਂ - ਮੋਬਾਈਲ, ਈਮੇਲ ਜਾਂ ਕਿਸੇ ਹੋਰ ਸਾਧਨ ਰਾਹੀਂ? ਕਿਉਂਕਿ ਸਰਕਾਰ ਉਦੋਂ ਹੀ ਢੁਕਵੀਂ ਕਾਰਵਾਈ ਕਰ ਸਕਦੀ ਹੈ ਜਦੋਂ ਉਸਨੂੰ ਠੋਸ ਜਾਣਕਾਰੀ ਮਿਲਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਂਦਾ ਅਤੇ ਨਾ ਹੀ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਹੈ। ਸਾਡੀ ਸਰਕਾਰ  ਗੈਂਗਸਟਰਾਂ ਵਿਰੁੱਧ ਸਖਤੀ ਨਾਲ ਪੇਸ਼ ਆ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.