ਤਾਜਾ ਖਬਰਾਂ
ਕਿਹਾ- ਰੋਜ਼ੀ ਬਰਕੰਦੀ ਨੇ ਪਹਿਲਾਂ ਪੰਜਾਬ ਵਿੱਚ ਤਬਾਹੀ ਮਚਾਈ, ਹੁਣ ਉਨ੍ਹਾਂ ਦਾ ਭਰਾ ਵਿਦੇਸ਼ਾਂ ਵਿੱਚ ਲੋਕਾਂ ਨੂੰ ਮਾਰਨ ਦਾ ਠੇਕਾ ਦੇ ਰਿਹਾ ਹੈ
ਚੰਡੀਗੜ੍ਹ, 1 ਅਗਸਤ-
ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਦੇ ਭਰਾ ਵੱਲੋਂ ਅਮਰੀਕਾ ਵਿੱਚ ਇੱਕ ਵਿਅਕਤੀ ਨੂੰ ਜਾਨ ਤੋਂ ਮਾਰਣ ਦੀ ਸੁਪਾਰੀ ਦੇਣ ਦੇ ਮੁੱਦੇ 'ਤੇ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਣ ਵਾਲਾ ਦੱਸਿਆ।
ਆਪ' ਆਗੂ ਬਲਤੇਜ ਪੰਨੂ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਨੂੰ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਆਪਣੇ ਭਰਾ ਦੇ ਮਾੜੇ ਕੰਮਾਂ ਲਈ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।
ਪੰਨੂ ਨੇ ਦੱਸਿਆ ਕਿ ਅਮਰੀਕਾ ਦੇ ਟਰੇਸੀ ਸ਼ਹਿਰ ਵਿੱਚ ਰੋਜ਼ੀ ਬਰਕੰਦੀ ਦੇ ਭਰਾ ਅਤੇ ਉਸ ਦੇ ਦੋ ਸਾਥੀਆਂ ਜਗਨਿੰਦਰ ਸਿੰਘ ਬੋਪਾਰਾਏ ਅਤੇ ਰਮੇਸ਼ ਕੁਮਾਰ ਬਿਰਲਾ ਨੇ 20 ਫਰਵਰੀ 2023 ਨੂੰ ਇੱਕ ਕੌਫੀ ਸ਼ਾਪ 'ਤੇ ਇੱਕ ਵਿਅਕਤੀ ਨੂੰ 6 ਹਜ਼ਾਰ ਡਾਲਰ ਵਿੱਚ ਕਿਸੇ ਦੇ ਹੱਥ-ਪੈਰ ਤੋੜਨ ਦੀ ਸੁਪਾਰੀ ਦਿੱਤੀ। ਫਿਰ ਕੁਝ ਦਿਨਾਂ ਬਾਅਦ, ਉਹ ਵਿਅਕਤੀ ਉਨ੍ਹਾਂ ਨੂੰ ਤਸਵੀਰਾਂ ਦਿੰਦਾ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਸਨੇ ਕਿਵੇਂ ਉਸ ਵਿਅਕਤੀ ਦੀਆਂ ਬਾਹਾਂ ਅਤੇ ਲੱਤਾਂ ਤੋੜੀਆਂ ਸਨ।
ਫਿਰ ਸ਼ਮਿੰਦਰ ਸਿੰਘ ਸੰਧੂ ਅਤੇ ਉਸਦੇ ਦੋ ਦੋਸਤ ਉਸ ਆਦਮੀ ਨੂੰ ਪੁੱਛਦੇ ਹਨ, ਕੀ ਤੁਸੀਂ ਇਸ ਤੋਂ ਉਪਰ ਦਾ ਕੰਮ ਵੀ ਕਰ ਸਕਦੇ ਹੋ? ਜਦੋਂ ਉਹ ਮੰਨ ਗਿਆ, ਤਾਂ ਉਸਨੇ 17 ਫਰਵਰੀ, 2024 ਨੂੰ 10,000 ਅਮਰੀਕੀ ਡਾਲਰ ਦੇ ਬਦਲੇ ਉਸਨੂੰ ਮਾਰਨ ਦੀ ਸੁਪਾਰੀ ਦਿੰਦਾ ਹੈ। ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜਿਸ ਵਿਅਕਤੀ ਨਾਲ ਉਹ ਸੌਦਾ ਕਰ ਰਿਹਾ ਹੈ ਉਹ ਅਸਲ ਵਿੱਚ ਇੱਕ ਐਫਬੀਆਈ ਏਜੰਟ ਹੈ। ਫਿਰ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਸ਼ਮਿੰਦਰ ਸੰਧੂ ਨੇ ਵੀ ਆਪਣਾ ਅਪਰਾਧ ਕਬੂਲ ਕਰ ਲਿਆ। ਅਮਰੀਕੀ ਅਦਾਲਤ 7 ਅਗਸਤ ਨੂੰ ਉਸਨੂੰ ਸਜ਼ਾ ਸੁਣਾਉਣ ਜਾ ਰਹੀ ਹੈ।
ਪੰਨੂ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ 2007 ਤੋਂ 2017 ਤੱਕ, ਜਦੋਂ ਅਕਾਲੀ ਦਲ ਪੰਜਾਬ ਵਿੱਚ ਸੱਤਾ ਵਿੱਚ ਸੀ, ਇਨ੍ਹਾਂ ਲੋਕਾਂ ਨੇ ਇੱਥੇ ਤਬਾਹੀ ਮਚਾਈ ਅਤੇ ਹੁਣ ਸਰਕਾਰ ਜਾਣ ਤੋਂ ਬਾਅਦ, ਇਹ ਵਿਦੇਸ਼ਾਂ ਵਿੱਚ ਵੀ ਕੰਟਰੈਕਟ ਕਿਲਿੰਗ ਅਤੇ ਕਿਡਨੈਪਿਂਗ ਦੀ ਸੁਪਾਰੀ ਦੇ ਰਹੇ ਹਨ। ਇਹਨਾਂ ਲੋਕਾਂ ਦਾ ਅਸਲੀ ਕਿਰਦਾਰ ਇਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਰੋਜ਼ੀ ਬਰਕੰਦੀ ਮੁਕਤਸਰ ਸਾਹਿਬ ਤੋਂ ਵਿਧਾਇਕ ਸਨ, ਉਦੋਂ ਵੀ ਉਹ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਮਾਈਨਿੰਗ ਲਈ ਬਦਨਾਮ ਸਨ। ਉਨ੍ਹਾਂ ਦੇ ਇਲਾਕੇ ਦੇ ਲੋਕ ਉਨ੍ਹਾਂ ਨੂੰ ਰੋਜ਼ੀ ਦੀ ਬਜਾਏ ਰੇਤਾ ਬਰਕੰਦੀ ਕਹਿੰਦੇ ਸਨ ਅਤੇ ਉਨ੍ਹਾਂ ਨੇ ਇਹ ਸਾਰੇ ਗਲਤ ਕੰਮ ਸੁਖਬੀਰ ਬਾਦਲ ਦੀ ਸੁਰੱਖਿਆ ਹੇਠ ਕੀਤੇ। ਉਹ ਅਜੇ ਵੀ ਬਾਦਲ ਦੇ ਬਹੁਤ ਕਰੀਬੀ ਹਨ। ਇਸ ਲਈ ਸੁਖਬੀਰ ਬਾਦਲ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ।
Get all latest content delivered to your email a few times a month.