ਤਾਜਾ ਖਬਰਾਂ
ਚੰਡੀਗੜ੍ਹ- ਅੱਜ ਤੋਂ ਨਵਾਂ ਮਹੀਨਾ ਅਗਸਤ ਚੜ੍ਹ ਗਿਆ ਹੈ, ਜਿਸ ਕਰਕੇ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਅੱਜ ਤੋਂ ਦੇਸ਼ 'ਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 'ਚ 33.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ ਵਿੱਚ ਇਹ ਸਿਲੰਡਰ 1,665 ਰੁਪਏ ਤੋਂ ਘਟ ਕੇ 1,631.50 ਰੁਪਏ ਦਾ ਹੋ ਗਿਆ ਹੈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ 58.50 ਰੁਪਏ, ਜੂਨ ਵਿੱਚ 24 ਰੁਪਏ, ਮਈ ਵਿੱਚ 14.50 ਰੁਪਏ ਅਤੇ ਅਪ੍ਰੈਲ ਵਿੱਚ 41 ਰੁਪਏ ਦੀ ਕਟੌਤੀ ਹੋਈ ਸੀ। ਹਾਲਾਂਕਿ ਘਰੇਲੂ ਵਰਤੋਂ ਵਾਲੇ 14.2 ਕਿਲੋ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕਮਰਸ਼ੀਅਲ ਗੈਸ ਸਿਲੰਡਰ ਸਸਤੇ ਹੋਣ ਕਾਰਨ ਹੋਟਲ, ਰੇਸਟੋਰੈਂਟ, ਢਾਬੇ, ਕੇਟਰਿੰਗ ਅਤੇ ਛੋਟੇ ਵਪਾਰੀ ਸਿੱਧਾ ਲਾਭ ਲੈ ਸਕਣਗੇ, ਕਿਉਂਕਿ ਇਹ ਸੈਕਟਰ ਵੱਡੀ ਮਾਤਰਾ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਹਨ। ਇਸ ਰਾਹਤ ਨਾਲ ਫੂਡ ਸਰਵਿਸ ਇੰਡਸਟਰੀ ਦੀ ਲਾਗਤ ਵਿੱਚ ਕੁਝ ਕਮੀ ਆ ਸਕਦੀ ਹੈ।
Get all latest content delivered to your email a few times a month.