ਤਾਜਾ ਖਬਰਾਂ
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਸਿੱਖ ਮਾਰਸ਼ਲ ਆਰਟ ਗਤਕਾ ਦੀ ਜੋਨ ਪੱਧਰੀ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਆਪਣੇ ਨਾਮ ਕੀਤੇ। ਬੱਚਿਆਂ ਨੇ ਫਰੀ ਸੋਟੀ ਅਤੇ ਸਿੰਗਲ ਸੋਟੀ ਦੀਆਂ ਟੀਮ ਅਤੇ ਵਿਅਕਤੀਗਤ ਸ਼੍ਰੇਣੀਆਂ ਵਿੱਚ ਕਈ ਸਥਾਨ ਹਾਸਲ ਕੀਤੇ। U-14 ਵਿਭਾਗ ਵਿੱਚ ਗੁਰਅੰਸ਼ਪ੍ਰੀਤ ਸਿੰਘ, ਹਰਿਗੁਣਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਹਰਜੋਬਨ ਸਿੰਘ ਦੀ ਫਰੀ ਸੋਟੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗੁਰਅੰਸ਼ਪ੍ਰੀਤ ਨੇ ਵਿਅਕਤੀਗਤ ਤੌਰ ’ਤੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੇ ਨਾਲ, ਸਿਫਤ, ਸਹਿਜਵੀਰ ਸਿੰਘ ਅਤੇ ਜੋਬਨਪ੍ਰੀਤ ਸਿੰਘ ਦੀ ਸਿੰਗਲ ਸੋਟੀ ਟੀਮ ਨੇ ਵੀ ਪਹਿਲਾ ਸਥਾਨ ਜਿੱਤਿਆ, ਜਦਕਿ ਸਿਫਤ ਨੇ ਵਿਅਕਤੀਗਤ ਤੌਰ 'ਤੇ ਦੂਜਾ ਸਥਾਨ ਹਾਸਲ ਕੀਤਾ।
U-17 ਵਿਭਾਗ ਵਿੱਚ ਵੀ ਵਿਦਿਆਰਥੀਆਂ ਨੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ। ਸਨੇਹਦੀਪ ਸਿੰਘ, ਗੁਰਸ਼ਾਨ ਸਿੰਘ, ਗੁਰਫਤਿਹ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੀ ਸਿੰਗਲ ਸੋਟੀ ਟੀਮ ਨੇ ਪਹਿਲਾ ਸਥਾਨ ਜਿੱਤਿਆ, ਜਦਕਿ ਗੁਰਸ਼ਾਨ ਨੇ ਵਿਅਕਤੀਗਤ ਤੌਰ 'ਤੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਜਸ਼ਨਦੀਪ ਸਿੰਘ, ਰਣਜੋਧ ਸਿੰਘ, ਅਭੈਜੀਤ ਸਿੰਘ ਅਤੇ ਅਸ਼ਮੀਤ ਸਿੰਘ ਦੀ ਫਰੀ ਸੋਟੀ ਟੀਮ ਨੇ ਵੀ ਪਹਿਲਾ ਸਥਾਨ ਜਿੱਤਿਆ ਅਤੇ ਜਸ਼ਨਦੀਪ ਨੇ ਵਿਅਕਤੀਗਤ ਸਥਾਨ ਵੀ ਜਿੱਤਿਆ। ਕੁੜੀਆਂ ’ਚ ਚਾਂਦਨੀ, ਨਵਜੋਤ ਕੌਰ ਅਤੇ ਅਮਨਦੀਪ ਕੌਰ ਦੀ ਟੀਮ ਨੇ ਸਿੰਗਲ ਸੋਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਖਮਨੀ ਕੌਰ, ਰੋਸ਼ਨੀ ਅਤੇ ਹਰਪ੍ਰੀਤ ਕੌਰ ਦੀ ਟੀਮ ਨੇ ਫਰੀ ਸੋਟੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਅਕਾਦਮੀ ਦੀ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਨੇ ਇਨਾਮ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਗਤਕਾ ਕੋਚ ਸਰਦਾਰ ਕਰਮਪਾਲ ਸਿੰਘ ਨੂੰ ਵਧਾਈ ਦਿੱਤੀ ਤੇ ਹੋਰ ਵਿਦਿਆਰਥੀਆਂ ਨੂੰ ਵੀ ਗਤਕਾ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਹ ਪ੍ਰਦਰਸ਼ਨ ਸਾਬਤ ਕਰਦਾ ਹੈ ਕਿ ਅਕਾਲ ਅਕੈਡਮੀ ਨਾ ਸਿਰਫ ਵਿਦਿਆ ਬਲਕਿ ਸਰੀਰਕ ਤੇ ਆਧਿਆਤਮਿਕ ਵਿਕਾਸ ਨੂੰ ਵੀ ਉਤਸ਼ਾਹ ਦਿੰਦੀ ਹੈ।
Get all latest content delivered to your email a few times a month.