ਤਾਜਾ ਖਬਰਾਂ
ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ (WCL) ਟੂਰਨਾਮੈਂਟ ਵਿੱਚ ਇਕ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਭਾਰਤ ਦੀ ਲੈਜੈਂਡਜ਼ ਟੀਮ "ਇੰਡੀਆ ਚੈਂਪੀਅਨਜ਼" ਨੇ ਪਾਕਿਸਤਾਨ ਚੈਂਪੀਅਨਜ਼ ਵਿਰੁੱਧ ਹੋਣ ਵਾਲੇ ਸੈਮੀਫਾਈਨਲ ਮੈਚ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ। ਇਹ ਮੈਚ ਵੀਰਵਾਰ ਨੂੰ ਹੋਣਾ ਸੀ, ਪਰ ਭਾਰਤੀ ਟੀਮ ਨੇ ਆਪਣੇ ਪੁਰਾਣੇ ਸਟੈਂਡ - ਜੋ ਕਿ ਪਾਕਿਸਤਾਨ ਨਾਲ ਮੈਚ ਨਾ ਖੇਡਣ ਸਬੰਧੀ ਹੈ - ਨੂੰ ਬਰਕਰਾਰ ਰੱਖਦੇ ਹੋਏ ਮੈਚ ਤੋਂ ਬਾਹਰ ਰਹਿਣ ਦਾ ਫੈਸਲਾ ਲਿਆ।
ਇੰਡੀਆ ਚੈਂਪੀਅਨਜ਼ ਨੇ ਮੰਗਲਵਾਰ ਨੂੰ ਆਪਣੇ ਆਖਰੀ ਗਰੁੱਪ ਮੈਚ ਵਿੱਚ ਵੈਸਟਇੰਡੀਜ਼ ਚੈਂਪੀਅਨਜ਼ ਨੂੰ 13.2 ਓਵਰਾਂ ਵਿੱਚ ਹਰਾ ਕੇ ਸੈਮੀਫਾਈਨਲ ਲਈ ਕੁਆਲਿਫਾਈ ਕੀਤਾ ਸੀ। ਪਰ ਹੁਣ, ਉਨ੍ਹਾਂ ਦੇ ਇਨਕਾਰ ਕਾਰਨ, ਪਾਕਿਸਤਾਨ ਦੀ ਟੀਮ ਬਿਨਾ ਖੇਡੇ ਹੀ ਸਿੱਧੀ ਤੌਰ 'ਤੇ ਫਾਈਨਲ ਵਿੱਚ ਦਾਖਲ ਹੋ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਭਾਰਤੀ ਲੈਜੈਂਡ ਖਿਡਾਰੀ ਅਤੇ ਟੂਰਨਾਮੈਂਟ ਦੇ ਮੁੱਖ ਸਪਾਂਸਰਾਂ ਨੇ ਵੀ ਇਸ ਮੈਚ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਸੀ। ਇਸ ਤੋਂ ਪਹਿਲਾਂ, ਲੀਗ ਰਾਊਂਡ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਮੈਚ ਵੀ ਰੱਦ ਕਰ ਦਿੱਤਾ ਗਿਆ ਸੀ। ਸਾਬਕਾ ਕ੍ਰਿਕਟਰਾਂ - ਸ਼ਿਖਰ ਧਵਨ, ਸੁਰੇਸ਼ ਰੈਨਾ ਆਦਿ - ਨੇ ਵੀ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਵਿਰੁੱਧ ਮੈਚ 'ਚ ਨਹੀਂ ਖੇਡਣਗੇ।
ਇਹਨਾਂ ਕਾਰਨਾਂ ਕਰਕੇ, WCL ਦੇ ਮੁੱਖ ਸਪਾਂਸਰਾਂ ਵਿੱਚੋਂ ਇੱਕ "EaseMyTrip" ਨੇ ਵੀ ਭਾਰਤ-ਪਾਕਿਸਤਾਨ ਸੈਮੀਫਾਈਨਲ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ, ਅਤੇ ਆਪਣੇ ਪੁਰਾਣੇ ਨੈਤਿਕ ਸਿਧਾਂਤਾਂ - ਪਾਕਿਸਤਾਨ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਾ ਲੈਣਾ - ਦੀ ਪੁਸ਼ਟੀ ਕੀਤੀ।
Get all latest content delivered to your email a few times a month.