ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ, ਸ੍ਰੀ ਬਾਬੂ ਲਾਲ ਮੀਨਾ, ਆਈ.ਪੀ.ਐਸ. ਆਈ.ਜੀ ਇੰਟੈਲੀਜੈਂਸ ਪੰਜਾਬ ਅਤੇ ਡਾ. ਅਖਿਲ ਚੌਧਰੀ, ਆਈ.ਪੀ.ਐਸ., ਐਸ.ਐਸ.ਪੀ., ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਵਿਸ਼ਾਲ ਪੱਧਰ 'ਤੇ CASO ਪ੍ਰੋਗਰਾਮ ਚਲਾਇਆ ਗਿਆ। ਇਹ ਸਰਚ ਆਪ੍ਰੇਸ਼ਨ ਇੱਕ ਸਮੇਂ ‘ਤੇ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਦੀਆਂ ਸਬ-ਡਵੀਜ਼ਨਾਂ ਵਿੱਚ ਕਰੀਬ 329 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਹੇਠ ਚਲਾਇਆ ਗਿਆ।
ਮੁੱਖ ਥਾਵਾਂ ਤੇ ਕਾਰਵਾਈ:ਅੱਜ ਦੇ CASO ਆਪ੍ਰੇਸ਼ਨ ਦੇ ਅਧੀਨ ਸ਼ੱਕੀ ਥਾਵਾਂ ਉਤੇ ਪੁਲਿਸ ਟੀਮਾਂ ਵੱਲੋਂ ਨਾਕਾਬੰਦੀ ਕਰਕੇ ਰੇਡ ਕੀਤੇ ਗਏ। ਮੁੱਖ ਸਰਚ ਥਾਵਾਂ ਵਿੱਚ ਸ਼ਾਮਲ ਸਨ: ਪਿੰਡ ਫਤਿਹਪੁਰ ਮਾਨੀਆ, ਗੁਰੂ ਸਰ ਯੋਧਾ, ਪਿੰਡ ਕਬਰਾਵਾਲਾ, ਮੰਡੀ ਕਿੱਲਿਆਂਵਾਲੀ, ਪਿੰਡ ਤਪਾ ਖੇੜਾ, ਬਾਬਾ ਦੀਪ ਸਿੰਘ ਨਗਰ ਮਲੋਟ, ਕੈਂਪ ਇਲਾਕਾ ਮਲੋਟ, ਛੱਜ ਘਾਟ ਮੁਹੱਲਾ ਮਲੋਟ, ਪਿੰਡ ਥੇਹੜੀ, ਗਿੱਦੜਬਾਹਾ, ਅੰਬੇਡਦਕਰ ਨਗਰ, ਗੁਰੂ ਨਾਨਕ ਨਗਰ, ਪਿੰਡ ਕੋਟ ਭਾਈ, ਪਿੰਡ ਭਲਾਈ ਜਾਣਾ ਪਿੰਡ ਬੁੱਟਰ ਸ਼ਰੀਹ, ਕੋਟਲੀ ਰੋਡ, ਬੂੜਾ ਗੁੱਜਰ ਰੋਡ, ਪਿੰਡ ਹਰੀਕੇ ਕਲਾਂ, ਖੋਖਰ, ਬਰੀਵਾਲਾ, ਗੋਨਿਆਣਾ, ਰੁੜ੍ਹਿਆਂਵਾਲੀ, ਮਾਡਲ ਟਾਊਨ।
ਮਨਮੀਤ ਸਿੰਘ ਢਿੱਲੋ ਐਸ.ਪੀ (D) , ਇਕਬਾਲ ਸਿੰਘ, ਡੀ.ਐਸ.ਪੀ (ਮਲੋਟ), ਜਸਪਾਲ ਸਿੰਘ ਡੀ.ਐਸ.ਪੀ (ਲੰਬੀ), ਅਵਤਾਰ ਸਿੰਘ ਡੀ.ਐਸ.ਪੀ (ਗਿੱਦੜਬਾਹਾ), ਰਸ਼ਪਾਲ ਸਿੰਘ ਡੀ.ਐਸ.ਪੀ(ਪੀ.ਬੀ.ਆਈ.), ਐਨ.ਡੀ.ਪੀ.ਐਸ.-ਕਮ-ਨਾਰਕੋਟਿਕਸ, ਸ਼੍ਰੀ ਮੁਕਤਸਰ ਸਾਹਿਬ, ਨਵੀਨ ਕੁਮਾਰ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ) , ਅਮਨਦੀਪ ਸਿੰਘ ਡੀ.ਐਸ.ਪੀ (ਐਚ) ਸ਼੍ਰੀ ਮੁਕਤਸਰ ਸਾਹਿਬ।
Get all latest content delivered to your email a few times a month.