ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕਲੀਨ ਚਿੱਟ ਲੈ ਚੁੱਕੇ ਜੀਵਨਜੋਤ ਸਿੰਘ ਉਰਫ਼ ਜੁਗਨੂੰ ਅਤੇ ਉਸ ਦੇ ਡਰਾਈਵਰ ਯਾਦਵਿੰਦਰ ਸਿੰਘ ‘ਤੇ ਮੰਗਲਵਾਰ ਨੂੰ ਫਰੀਦਕੋਟ ਵਿੱਚ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਜੁਗਨੂੰ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਅਰਮੇਨੀਆ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ। ਇਹ ਘਟਨਾ ਮੰਗਲਵਾਰ ਨੂੰ ਫਰੀਦਕੋਟ ਦੇ ਕੋਟਕਪੂਰਾ ਨੇੜੇ ਪਿੰਡ ਬ੍ਰਾਹਮਣਵਾਲਾ ਵਿੱਚ ਵਾਪਰੀ। ਬਾਈਕ ਸਵਾਰ ਤਿੰਨ ਸ਼ੂਟਰਾਂ ਨੇ ਐਂਡੇਵਰ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ ਕਾਰ ਵਿੱਚ ਬੈਠੇ ਯਾਦਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮੋਹਾਲੀ ਦਾ ਰਹਿਣ ਵਾਲਾ ਸੀ।
ਲੱਕੀ ਪਟਿਆਲ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ
ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਅਸੀਂ ਅੱਜ ਬ੍ਰਾਹਮਣਵਾਲਾ (ਕੋਟ ਕਪੂਰਾ) ਵਿੱਚ ਯਾਦਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਹਮਲਾ ਜੁਗਨੂੰ ਅਤੇ ਯਾਦਵਿੰਦਰ ਦੋਵਾਂ ‘ਤੇ ਹੋਣਾ ਸੀ। 29 ਮਈ 2022 ਨੂੰ, ਜਦੋਂ ਪੁਲਿਸ ਨੇ ਸਿੱਧੂ ਮੂਸੇਵਾਲਾ ਕੇਸ ਵਿੱਚ ਜੁਗਨੂੰ ਦਾ ਨਾਮ ਸ਼ਾਮਲ ਕੀਤਾ, ਪਰ ਜੁਗਨੂੰ ਨੇ ਸਰਕਾਰ ਵਿੱਚ ਆਪਣੀ ਪਕੜ ਦਿਖਾ ਕੇ ਆਪਣਾ ਨਾਮ ਲਿਸਟ ਵਿੱਚੋਂ ਬਾਹਰ ਨਿਕਲਾ ਲਿਆ।
Get all latest content delivered to your email a few times a month.