IMG-LOGO
ਹੋਮ ਪੰਜਾਬ: CM ਮਾਨ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ...

CM ਮਾਨ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਪ੍ਰੈਸ ਕਾਨਫਰੰਸ

Admin User - Jul 22, 2025 12:50 PM
IMG

ਅੰਮ੍ਰਿਤਸਰ:- ਮੁਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤਸਰ ਫੇਰੀ ਤੋ ਪਹਿਲਾ ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋ ਇਕ ਅਹਿਮ ਪ੍ਰੈਸ ਕਾਨਫਰੰਸ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਕੀਤੀ ਗਈI ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ, ਭਾਈ ਮਨੀ ਸਿੰਘ ਅਤੇ ਭਾਈ ਸਤੀ ਸਿੰਘ ਦਾ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਰੂਪ ਵਿਚ ਮਨਾਏ ਜਾਣ ਵਾਲੇ ਸਮਾਗਮਾ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਮੋਤੀ ਮਹਿਲ ਪਟਿਆਲਾ ਵਿਖੇ ਅਮ੍ਰਿਤ ਸੰਚਾਰ ਅਤੇ ਹੁਣ ਬਾਬਾ ਬਕਾਲਾ ਦੀ ਧਰਤੀ ਤੇ ਵੀ ਅਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ ਅਤੇ ਪੂਰੇ ਭਾਰਤ ਵਿਚ ਅਜਿਹੇ ਹੋਰ ਵੀ ਸਮਾਗਮ ਕਰਨ ਦੀ ਤਿਆਰੀ ਹੈ ਅਤੇ ਇਸ ਤੋ ਇਲਾਵਾ ਦਿਲੀ ਵਿਚ ਚਾਰ ਦਿਨ ਅਤੇ ਕਰਨਾਟਕਾ ਬੈਂਗਲੋਰ ਵਿਚ ਵੀ ਸਮਾਗਮਾਂ ਕੀਤੇ ਜਾਣਗੇ ਇਹ ਸਬ ਤੇ ਚਰਚਾ ਕਰਨ ਦਾ ਮਕਸਦ ਖਾਲਸਾ ਪੰਥ ਇਹਨਾ ਸਾਰੀਆ ਸ਼ਤਾਬਦੀਆ ਨੂੰ ਖੁਦ ਮਨਾਉਣ ਵਿਚ ਸੰਕਸ਼ਮ ਹਨ।ਜਿਸਦੀ ਰੂਪ-ਰੇਖਾ ਪਹਿਲਾ ਤੋ ਤਿਆਰ ਹੈ ਅਤੇ ਕੇਦਰ ਅਤੇ ਸੂਬਾ ਸਰਕਾਰਾ ਨੂੰ ਇਸਦਾ ਸਦਾ ਵੀ ਦੇਣਾ ਸੀ।


 ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਜੋ ਸ਼੍ਰੋਮਣੀ ਕਮੇਟੀ ਅਤੇ ਸਿੱਖ ਪੰਥ ਦੇ ਸਮਾਗਮਾ ਮੌਕੇ ਗੁਰੂਆ ਦੇ ਨਾਮ ਤੇ ਨਵੇਂ ਨਵੇ ਉਪਰਾਲੇ ਅਤੇ ਉਦਘਾਟਨ ਕਰਦੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸੀਟੀ ਦੀ ਸ਼ੁਰੁਆਤ ਕੀਤੀ। ਪਰ ਇਹ ਆਪ ਸਰਕਾਰ ਸਿੱਖ ਪੰਥ ਅਤੇ ਸ਼੍ਰੋਮਣੀ ਕਮੇਟੀ ਦੇ ਸਮਾਗਮ ਦੇ ਪੈਰਲਰ ਖੜ ਯੋਗਦਾਨ ਕਰਨ ਦੀ ਬਜਾਏ ਜਾਣਬੁਝ ਕੇ ਵਿਤਕਰੇ ਕਰਨ ਦੇ ਤੁਲੀ ਹੈ।


ਹਰਜੋਤ ਬੈਂਸ ਦਾ ਇਲਾਕਾ ਸ੍ਰੀ ਕੇਸਗੜ੍ਹ ਸਾਹਿਬ ਪਰ ਸ਼ਤਾਬਦੀ ਮਣਾਉਣ ਦੀ ਗਲ ਕਰਨ ਵਾਲੇ ਸ੍ਰੀ ਕੇਸਗੜ੍ਹ ਸਾਹਿਬ ਦੀ ਸੜਕ ਨਹੀ ਬਣਾ ਪਾਏ ਸਗੋ ਬਾਬਾ ਨੰਦ ਸਿੰਘ ਵਲੋ 6 ਲਾਇਨ ਰੋਡ ਤਿਆਰ ਕਰ ਰਹੀ ਹੈ ਜੋ ਕੰਮ ਸਰਕਾਰਾ ਦੇ ਹਨ, ਹੁਣ ਉਹ ਸਿੱਖ ਪੰਥ ਵਲੋ ਜਿੰਮੇਵਾਰੀ ਨਾਲ ਕੀਤੇ ਜਾ ਰਹੇ ਹਨ ਅਤੇ ਅਸੀ ਸਰਕਾਰਾ ਨੂੰ ਇਹ ਕਹਿਣਾ ਚੁਹੰਦੇ ਹਾਂ ਸਰਕਾਰਾ ਸਮਾਗਮ ਅਤੇ ਸ਼ਤਾਬਦੀਆ ਜੋ ਸ਼੍ਰੋਮਣੀ ਕਮੇਟੀ ਮਨਾ ਹੀ ਰਹੀ ਹੈ ਉਹਨਾ ਦੀ ਜਗਾ ਭਾਈ ਮਨੀ ਸਿੰਘ ਅਤੇ ਭਾਈ ਸਤੀ ਸਿੰਘ ਦੇ ਨਾਮ ਤੇ ਕੋਈ ਹਸਪਤਾਲ ਅਤੇ ਯੂਨੀਵਰਸਿਟੀ ਬਣਾਉਣ ਅਸੀ ਖੁਦ ਪੰਜਾਬ ਸਰਕਾਰ ਦੇ ਨੁਮਾਇੰਦਿਆ ਨੂੰ ਇਹਨਾ ਸ਼ਤਾਬਦੀ ਸਮਾਗਮਾ ਦੇ ਸੱਦਾ ਪੱਤਰ ਦਿਆਗੇ ਪਰ ਸਰਕਾਰ ਖੁਦ ਦੀ ਜਿੰਮੇਵਾਰੀ ਸਮਝ ਸਤਿਗੁਰੂ ਨੂੰ ਸਮਰਪਿਤ ਹੋ ਅਜਿਹੇ ਸਮਾਗਮਾ ਵਿਚ ਸਹਿਯੋਗ ਕਰਨ ਨਾ ਕਿ ਇਸਦੇ ਪੈਰਲਰ ਸਮਾਗਮ ਕਰਵਾ ਪੰਥ ਵਿਰੋਧੀ ਕਂਮ ਕਰਨ ਅਤੇ ਸ੍ਰੋਮਣੀ ਕਮੇਟੀ ਜੋ ਆਪਣੇ ਪੰਥ ਅਤੇ ਸ਼ਹੀਦਾਂ ਦੇ ਸਮਾਗਮ ਮਨਾਉਣ ਵਿਚ ਸਮਰਥ ਹੈ ਸਰਕਾਰਾ ਇਸ ਉਪਰ ਟਕਰਾਵ ਦਾ ਮਾਹੋਲ ਪੈਦਾ ਨਾ ਕਰਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.