ਤਾਜਾ ਖਬਰਾਂ
ਬਠਿੰਡਾ ਵਿੱਚ ਭੁੱਚੋ ਮੰਡੀ ਟੋਲ ਪਲਾਜ਼ਾ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਕਾਰ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋਈ। ਟੱਕਰ ਇਨੀ ਜ਼ੋਰਦਾਰ ਸੀ ਕਿ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ।
108 ਐਬੂਲੈਂਸ ਸੇਵਾ ਨਾਲ ਜੁੜੇ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਭੁੱਚੋ ਮੰਡੀ ਟੋਲ ਪਲਾਜ਼ਾ ਨੇੜੇ ਹਾਦਸੇ ਦੀ ਸੂਚਨਾ ਮਿਲੀ, ਜਿਸ ਉਪਰੰਤ ਉਹ ਤੁਰੰਤ ਮੌਕੇ 'ਤੇ ਪਹੁੰਚੇ। ਉੱਥੇ ਉਨ੍ਹਾਂ ਨੇ 3 ਜਣਿਆਂ ਨੂੰ ਗੰਭੀਰ ਹਾਲਤ ਵਿੱਚ ਜ਼ਮੀਨ 'ਤੇ ਪਇਆ ਹੋਇਆ ਵੇਖਿਆ। ਇਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਾਦਸੇ 'ਚ ਮ੍ਰਿਤਕ ਹੋਏ ਵਿਅਕਤੀਆਂ ਵਿੱਚ ਇੱਕ ਨੌਜਵਾਨ ਮਨਜਿੰਦਰ ਸਿੰਘ ਵਾਸੀ ਮੰਡੀ ਕਲਾਂ ਸ਼ਾਮਿਲ ਹੈ, ਜੋ ਸਰਕਾਰੀ ਆਈਟੀਆਈ ਬਠਿੰਡਾ ਵਿੱਚ ਪੜ੍ਹ ਰਿਹਾ ਸੀ। ਹਸਪਤਾਲ ਦੇ ਐਮਰਜੈਂਸੀ ਇੰਚਾਰਜ ਡਾ. ਹਰਸ਼ਿਤ ਗੋਇਲ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲ ਤਿੰਨ ਮ੍ਰਿਤਕ ਲਿਆਂਦੇ ਗਏ ਸਨ। ਇੱਕ ਹੋਰ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਹੋ ਰਹੀ ਹੈ, ਪਰ ਉਸ ਦੀ ਮ੍ਰਿਤਕ ਦੇਹ ਹਜੇ ਹਸਪਤਾਲ ਨਹੀਂ ਲਿਆਈ ਗਈ।
ਇਹ ਹਾਦਸਾ ਸੜਕਾਂ ਉੱਤੇ ਵਧ ਰਹੀ ਬੇਪਰਵਾਹੀ ਅਤੇ ਤੇਜ਼ ਰਫ਼ਤਾਰ ਦੀ ਤਸਦੀਕ ਕਰਦਾ ਹੈ। ਪੀੜਤ ਪਰਿਵਾਰਾਂ ਲਈ ਇਹ ਇੱਕ ਵੱਡਾ ਸਦਮਾ ਹੈ ਅਤੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ।
Get all latest content delivered to your email a few times a month.