IMG-LOGO
ਹੋਮ ਪੰਜਾਬ: ਲੁਧਿਆਣਾ ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ

ਲੁਧਿਆਣਾ ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ

Admin User - Jul 19, 2025 08:21 PM
IMG

ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੀ ਅਗਵਾਈ ਹਰਪਾਲ ਸਿੰਘ (DCP/INV), ਅਮਨਦੀਪ ਸਿੰਘ ਬਰਾੜ (ADCP/INV), ਕੰਵਲਪ੍ਰੀਤ ਸਿੰਘ (ADCP-3), ਅਤੇ ਹਰਸ਼ਦੀਪ ਸਿੰਘ (ACP/Detective-1) ਵੱਲੋਂ ਕੀਤੀ ਗਈ। INSP ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਨੇ ਮੁੱਖ ਅਫਸਰ ਡਵੀਜ਼ਨ ਨੰਬਰ 5 ਲੁਧਿਆਣਾ ਸਮੇਤ ਟੀਮ ਨਾਲ ਮਿਲ ਕੇ ਮਿਤੀ 15 ਜੁਲਾਈ 2025 ਨੂੰ ਮੁਕੱਦਮਾ ਨੰਬਰ 209 ਅਧੀਨ ਧਾਰਾਵਾਂ 125, 351(3) BNS ਅਤੇ 25 Arms Act ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।

ADCP ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੁਲਾਈ ਨੂੰ ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਨਹਿਰੀ ਕਾਲੋਨੀ ਨੇੜੇ ਫਿਰੋਜ਼ ਗਾਂਧੀ ਮਾਰਕੀਟ 'ਚ ਛਾਪਾ ਮਾਰਿਆ। ਇੱਥੇ ਦੋਸ਼ੀ ਵਰੁਨ ਗੋਗੀ, ਕੁਸ਼ਵੀਰ ਸਿੰਘ ਉਰਫ ਗੁਰੀ ਅਤੇ ਮਾਨਿਆ ਸਾਹਨੀ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਨੇ 14-15 ਜੁਲਾਈ ਦੀ ਰਾਤ ਕਰੀਬ 1:40 ਵਜੇ ਕਮਲਜੀਤ ਸਿੰਘ ਵਾਸੀ ਜਵਾਹਰ ਨਗਰ ਦੇ ਘਰ ਉੱਤੇ ਨਾਜਾਇਜ਼ ਪਿਸਟਲਾਂ ਨਾਲ ਗੋਲੀਬਾਰੀ ਕੀਤੀ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਗ੍ਰਿਫਤਾਰੀ ਦੌਰਾਨ ਮਾਨਿਆ ਸਾਹਨੀ ਕੋਲੋਂ 30 ਬੋਰ ਦੀ ਪਿਸਟਲ, 8 ਜਿੰਦੇ ਰੌਂਦ ਸਮੇਤ ਲੋਡਡ ਮੈਗਜ਼ੀਨ ਬਰਾਮਦ ਹੋਈ। ਕੁਸ਼ਵੀਰ ਸਿੰਘ ਕੋਲੋਂ 32 ਬੋਰ ਦੀ ਪਿਸਟਲ ਅਤੇ 5 ਜਿੰਦੇ ਰੌਂਦ, ਜਦਕਿ ਵਰੁਨ ਗੋਗੀ ਕੋਲੋਂ 32 ਬੋਰ ਦੀ ਪਿਸਟਲ ਅਤੇ 3 ਜਿੰਦੇ ਰੌਂਦ ਬਰਾਮਦ ਹੋਏ। ਇਨ੍ਹਾਂ ਕੋਲੋਂ ਇੱਕ ਬਿਨਾਂ ਨੰਬਰ ਦੀ ਕਾਲੀ ਐਕਟਿਵਾ ਵੀ ਮਿਲੀ ਜਿਸ 'ਚੋਂ 2 ਹੋਰ 32 ਬੋਰ ਦੀਆਂ ਪਿਸਟਲਾਂ, 3-3 ਰੌਂਦ, ਵੱਖ-ਵੱਖ ਬੋਰ ਦੀਆਂ ਮੈਗਜ਼ੀਨਾਂ, 5 ਰੌਂਦ ਰਿਵਾਲਵਰ ਅਤੇ 3 ਖ਼ਾਲੀ ਰੌਂਦ ਵੀ ਬਰਾਮਦ ਕੀਤੇ ਗਏ।

ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਗੋਲੀਬਾਰੀ ਕਤਲ ਦੇ ਕੇਸ ਵਿੱਚ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਦਰਪਣ ਨੇ ਦੁਬਈ ਵਿੱਚ ਬੈਠੇ ਨਮਿਤ ਸ਼ਰਮਾ ਨਾਲ ਮਿਲ ਕੇ ਆਪਣੇ ਦੋਸਤਾਂ ਅਕਸ਼ੈ ਅਤੇ ਦਾਨਿਸ਼ ਰਾਹੀਂ ਕਰਵਾਈ ਸੀ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਹੈ, ਤਾਂ ਜੋ ਹੋਰ ਸਾਥੀਆਂ ਅਤੇ ਨਾਜਾਇਜ਼ ਅਸਲੇ ਦੀ ਬਰਾਮਦਗੀ ਸੰਭਵ ਹੋ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.