ਤਾਜਾ ਖਬਰਾਂ
ਫਰਿਜ਼ਨੋ ਦੇ ਨੇੜਲੇ ਸ਼ਹਿਰ ਕਲੋਵਿਸ ਦੇ ਨਿਵਾਸੀ ਅਤੇ ਪ੍ਰਸਿੱਧ ਭਾਰਤੀ ਮਿਠਾਈ ਦੀ ਦੁਕਾਨ “Standard Sweets and Spices” ਦੇ ਮਾਲਕ ਸੁਰਿੰਦਰ ਪਾਲ ਦੀ ਲਾਸ਼ 17 ਜੁਲਾਈ 2025 ਨੂੰ ਇੱਕ ਕੈਨਾਲ ਵਿੱਚੋਂ ਮਿਲੀ। ਉਨ੍ਹਾਂ ਦੀ ਉਮਰ 55 ਸਾਲ ਸੀ।
ਸਵੇਰੇ ਲਗਭਗ 10:30 ਵਜੇ ਟੈਂਪਰੈਂਸ ਐਵਨਿਊ ਅਤੇ ਮੈਕਕਿਨਲੀ ਐਵਨਿਊ ਦੇ ਨੇੜੇ ਇੱਕ ਮਛੇਰੇ ਨੇ ਕੈਨਾਲ ਵਿੱਚ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸੇ ਥਾਂ ਦੇ ਨੇੜੇ 23 ਜੂਨ ਨੂੰ ਉਨ੍ਹਾਂ ਦੀ ਗੱਡੀ ਵੀ ਛੱਡੀ ਹੋਈ ਮਿਲੀ ਸੀ।
ਸੁਰਿੰਦਰ ਪਾਲ 22 ਜੂਨ ਤੋਂ ਲਾਪਤਾ ਸਨ ਅਤੇ ਉਹ ਆਖਰੀ ਵਾਰ ਬਲੈਕਸਟੋਨ ਅਤੇ ਡਕੋਟਾ ਐਵਨਿਊ ਨੇੜੇ ਵੇਖੇ ਗਏ ਸਨ। ਉਨ੍ਹਾਂ ਨੂੰ "at-risk missing person" ਵਜੋਂ ਦਰਜ ਕੀਤਾ ਗਿਆ ਸੀ।
ਸੁਰਿੰਦਰ ਪਾਲ ਅਤੇ ਉਨ੍ਹਾਂ ਦੀ ਪਤਨੀ ਨੇ ਮਿਲ ਕੇ ਮਿਠਾਈ ਦੀ ਦੁਕਾਨ ਚਲਾਈ ਜੋ ਸਥਾਨਕ ਲੋਕਾਂ ਵਿਚ ਕਾਫੀ ਮਸ਼ਹੂਰ ਸੀ। ਇਹ ਦੁਕਾਨ ਕੁਝ ਸਮਾਂ ਪਹਿਲਾਂ ABC 30 ਦੇ Dine and Dish ਟੈਲੀਵਿਜ਼ਨ ਸ਼ੋਅ ਵਿੱਚ ਵੀ ਆਈ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਬਾਰੇ ਜਾਂਚ ਜਾਰੀ ਹੈ ਅਤੇ ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ।
Get all latest content delivered to your email a few times a month.