ਤਾਜਾ ਖਬਰਾਂ
ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਲੈਂਡ ਪੂਲਿੰਗ, ਪਾਣੀ ਸਮਝੌਤਾ ਅਤੇ ਮੁਫ਼ਤ ਵਪਾਰ ਸਮਝੌਤੇ ਵਰਗੇ ਗੰਭੀਰ ਮੁੱਦਿਆਂ 'ਤੇ ਸਰਬ ਪਾਰਟੀ ਮੀਟਿੰਗ ਕਰਵਾਈ ਗਈ, ਜਿਸ ਵਿੱਚ 10 ਰਾਜਨੀਤਿਕ ਪਾਰਟੀਆਂ ਨੇ ਹਿੱਸਾ ਲਿਆ, ਪਰ ਆਮ ਆਦਮੀ ਪਾਰਟੀ (AAP) ਗੈਰਹਾਜ਼ਰ ਰਹੀ। ਕਿਸਾਨ ਆਗੂਆਂ ਨੇ ਦੱਸਿਆ ਕਿ AAP ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਵਿਅਕਤੀਗਤ ਤੌਰ 'ਤੇ ਸੱਦਾ ਦਿੱਤਾ ਗਿਆ ਸੀ, ਪਰ ਉਹ ਨਹੀਂ ਪਹੁੰਚੇ। SKM ਨੇ ਲੈਂਡ ਪੂਲਿੰਗ ਅਤੇ ਮੁਫ਼ਤ ਵਪਾਰ ਸਮਝੌਤੇ ਵਿਰੁੱਧ ਲੰਬੀ ਲੜਾਈ ਚਲਾਉਣ ਦਾ ਐਲਾਨ ਕੀਤਾ ਅਤੇ 30 ਜੁਲਾਈ ਨੂੰ ਟਰੈਕਟਰ ਮਾਰਚ ਦੀ ਘੋਸ਼ਣਾ ਵੀ ਕੀਤੀ। ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ "ਕਾਮੇਡੀਅਨ" ਕਹਿੰਦੇ ਹੋਏ ਆਲੋਚਨਾ ਕੀਤੀ ਅਤੇ ਕਿਹਾ ਕਿ SKM ਸਾਰੀਆਂ ਕਿਸਾਨ ਪਾਰਟੀਆਂ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਜਾਰੀ ਰੱਖੇਗਾ।
Get all latest content delivered to your email a few times a month.