ਤਾਜਾ ਖਬਰਾਂ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿਚ ਇਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਸਿਰਫ਼ 9 ਸਾਲ ਦੀ ਬੱਚੀ ਨੇ ਦਿਲ ਦੇ ਦੌਰੇ ਕਾਰਨ ਆਪਣੀ ਜਾਨ ਗਵਾ ਦਿੱਤੀ। ਇਹ ਹਾਦਸਾ ਦਾਂਤਾ ਰਾਮਗੜ੍ਹ ਕਸਬੇ ਦੇ ਆਦਰਸ਼ ਵਿਦਿਆ ਮੰਦਰ ਸਕੂਲ ਵਿੱਚ ਵਾਪਰਿਆ, ਜਿੱਥੇ ਚੌਥੀ ਜਮਾਤ ਦੀ ਵਿਦਿਆਰਥਣ ਪ੍ਰਾਚੀ ਕੁਮਾਵਤ ਆਪਣਾ ਟਿਫਿਨ ਖੋਲ੍ਹ ਰਹੀ ਸੀ। ਅਚਾਨਕ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ ਜਿਸ ਕਾਰਨ ਕਲਾਸ ਵਿੱਚ ਹਫੜਾ-ਦਫੜੀ ਮਚ ਗਈ।
ਉਸਦੇ ਸਾਥੀ ਬੱਚਿਆਂ ਨੇ ਫੌਰਨ ਅਧਿਆਪਕਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਪ੍ਰਾਚੀ ਨੂੰ ਦਾਂਤਾ ਰਾਮਗੜ੍ਹ ਦੇ ਸਰਕਾਰੀ ਹਸਪਤਾਲ (CHC) ਪਹੁੰਚਾਇਆ। ਇੱਥੇ ਡਾਕਟਰਾਂ ਨੇ ਤੁਰੰਤ ਇਲਾਜ ਕਰਕੇ ਕੁਝ ਸਮੇਂ ਲਈ ਉਸਦੀ ਸਥਿਤੀ ਠੀਕ ਕੀਤੀ, ਪਰ ਹਾਲਤ ਨੂੰ ਦੇਖਦਿਆਂ ਉਸਨੂੰ ਸੀਕਰ ਰੈਫਰ ਕਰ ਦਿੱਤਾ ਗਿਆ। ਦੁੱਖ ਦੀ ਗੱਲ ਇਹ ਰਹੀ ਕਿ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਸੀਐਚਸੀ ਇੰਚਾਰਜ ਡਾ. ਆਰ.ਕੇ. ਜੰਗੀਦ ਨੇ ਪੁਸ਼ਟੀ ਕੀਤੀ ਕਿ ਲੜਕੀ ਨੂੰ ਦਿਲ ਦਾ ਦੌਰਾ ਪਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਪ੍ਰਾਚੀ ਕੁਝ ਦਿਨਾਂ ਤੋਂ ਜ਼ੁਕਾਮ ਅਤੇ ਖੰਘ ਨਾਲ ਪੀੜਤ ਸੀ, ਪਰ ਉਨ੍ਹਾਂ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਸੀ ਹੋਇਆ ਕਿ ਇਹ ਇੱਕ ਘਾਤਕ ਰੂਪ ਲੈ ਲਵੇਗੀ। ਬੱਚੀ ਦੀ ਅਚਾਨਕ ਮੌਤ ਨੇ ਉਸਦੇ ਪਰਿਵਾਰ, ਸਕੂਲ ਦੇ ਸਟਾਫ਼ ਅਤੇ ਪਿੰਡ ਭਰ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ।
Get all latest content delivered to your email a few times a month.