ਤਾਜਾ ਖਬਰਾਂ
ਚੰਡੀਗੜ੍ਹ - 114 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਣ ਵਾਲਾ ਦੋਸ਼ੀ ਅਮ੍ਰਿਤਪਾਲ ਸਿੰਘ ਢਿੱਲੋਂ (26) ਪਿੰਡ ਦਾਸੂਪੁਰ, ਕਰਤਾਰਪੁਰ ਵਾਸੀ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।
ਹਾਦਸੇ ‘ਚ ਵਰਤੀ ਗਈ ਫੌਰਚੂਨਰ ਗੱਡੀ (PB 20 C 7100) ਵੀ ਬਰਾਮਦ ਕਰ ਲਈ ਗਈ ਹੈ।
ਦੋਸ਼ੀ ਨੇ ਜੁਰਮ ਕਬੂਲ ਕਰ ਲਿਆ ਹੈ, ਉਸ ਨੇ ਦੱਸਿਆ ਕਿ ਹਾਦਸੇ ਵੇਲੇ ਉਹ ਇੱਕਲਾ ਸੀ ਅਤੇ ਭੋਗਪੁਰ ਤੋਂ ਕਿਸ਼ਨਗੜ੍ਹ ਵੱਲ ਜਾ ਰਿਹਾ ਸੀ।CCTV ਫੁਟੇਜ ਅਤੇ ਹੈੱਡਲਾਈਟ ਦੇ ਟੁਕੜੇ ਜਾਂਚ ਵਿਚ ਮਹੱਤਵਪੂਰਨ ਸੁਰਾਗ ਸਾਬਤ ਹੋਏ, ਜਿਨ੍ਹਾਂ ਦੀ ਮਦਦ ਨਾਲ ਪੁਲਿਸ ਦੋਸ਼ੀ ਤੱਕ ਪਹੁੰਚੀ।
ਥਾਣਾ ਆਦਮਪੁਰ ‘ਚ FIR ਦਰਜ ਕੀਤੀ ਗਈ ਹੈ। ਪੁਲਿਸ ਨੇ BNS ਦੀ ਧਾਰਾ 281 ਅਤੇ 105 ਅਧੀਨ ਤੇਜ਼ ਕਾਰਵਾਈ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ।
Get all latest content delivered to your email a few times a month.