ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੀ ਕਾਰਵਾਈ ‘ਚ ਸ਼ਾਮਲ ਹੋਏ। ਸੀਐਮ ਮਾਨ ਨੇ ਇਸ ਦੌਰਾਨ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਪਿਛਲੇ ਲੰਬੇ ਸਮੇਂ ‘ਚ ਚਰਚਾ ਦੇ ਵਿਸ਼ਾ ਬਣ ਚੁੱਕੇ ਪਾਣੀਆਂ ਦੇ ਮੁੱਦੇ ‘ਤੇ ਵੀ ਤਰਕ ਦਿੱਤੇ। ਉਨ੍ਹਾਂ ਨੇ ਸਤਲੁਜ-ਯਮੁਨਾ ਲਿੰਕ (ਐਸਵਾਈਐਲ), ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੇ ਇੰਡਸ ਜਲ ਸੰਧੀ ‘ਤੇ ਵੀ ਆਪਣੇ ਤਰਕ ਰੱਖੇ।
ਬੀਬੀਐਮਬੀ ਮੁੱਦੇ ‘ਤੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਬੀਤੇ ਦਿਨਾਂ ‘ਚ ਆਲ ਪਾਰਟੀ ਮੀਟਿੰਗ ਕੀਤੀ ਸੀ, ਜਿਸ ‘ਚ ਸਾਰੀਆਂ ਪਾਰਟੀਆਂ ਨੇ ਸਹਿਮਤੀ ਦਿੱਤੀ। ਬੀਤੇ ਦਿਨੀਂ ਦਿੱਲੀ ‘ਚ ਐਸਵਾਈਐਲ ਦੀ ਮੀਟਿੰਗ ਕੀਤੀ। ਰੀਪੇਰੀਅਨ ‘ਚ ਲਿਖਿਆ ਹੋਇਆ ਹੈ ਕਿ ਹਰ 25 ਸਾਲਾਂ ਬਾਅਦ ਪਾਣੀ ਦਾ ਰੀਵਿਊ ਹੋਣਾ ਚਾਹੀਦਾ ਹੈ, ਪਰ ਇਨ੍ਹਾਂ ਨੇ ਕਦੋਂ ਇਸ ਦਾ ਰੀਵਿਊ ਕੀਤਾ ਕਿ ਪਿਛਲੇ ਸਮੇਂ ਪਾਣੀ ਕਿੰਨਾ ਸੀ ਤੇ ਹੁਣ ਕਿੰਨਾ ਰਹਿ ਗਿਆ।
ਸੀਐਮ ਮਾਨ ਨੇ ਇੰਡਸ ਜੱਲ ਸੰਧੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੰਡਸ ਜਲ ਸੰਧੀ ਰੱਦ ਕਰ ਦਿੱਤੀ ਹੈ। ਪੰਜਾਬ ‘ਚ ਚੇਨਾਬ, ਰਾਵੀ, ਉਝ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਆ ਸਕਦਾ ਹੈ। ਪੌਂਗ ਡੈਮ, ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ‘ਚ ਇਹ ਪਾਣੀ ਆ ਸਕਦਾ ਹੈ, ਇਹ ਗੱਲ ਮੈਂ ਐਸਵਾਈਐਲ ਮੀਟਿੰਗ ‘ਚ ਵੀ ਰੱਖੀ। ਪਰ ਇਸ ਦੌਰਾਨ ਵੀ ਪੰਜਾਬ ਰੀਪੇਰੀਅਨ ‘ਚ ਆਵੇਗਾ ਤੇ ਰੀਪੇਰੀਅਨ ਵਾਲੇ ਸੂਬੇ ਦਾ ਪਹਿਲਾਂ ਹੱਕ ਹੁੰਦਾ ਹੈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਸਿੰਚਾਈ 21 ਤੋਂ 63 ਫ਼ੀਸਦੀ ਲੈ ਗਏ ਹਾਂ। 3 ਸਾਲ ਪਹਿਲਾਂ ਨਹਿਰੀ ਪਾਣੀ ਨਾਲ 21 ਫ਼ੀਸਦੀ ਸਿੰਚਾਈ ਹੁੰਦੀ ਸੀ ਤੇ ਹੁਣ 63 ਫ਼ੀਸਦੀ ਤੱਕ ਹੋ ਚੁੱਕਿਆ ਹੈ।
Get all latest content delivered to your email a few times a month.