ਤਾਜਾ ਖਬਰਾਂ
ਚੰਡੀਗੜ੍ਹ- ਭਾਰਤੀ ਮੂਲ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ 14 ਜੁਲਾਈ ਨੂੰ ਧਰਤੀ ’ਤੇ ਵਾਪਸ ਪਰਤਣਗੇ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਸ਼ੁਭਾਂਸ਼ੂ ਸਮੇਤ ਚਾਰ ਚਾਲਕ ਦਲ ਦੇ ਮੈਂਬਰ ਐਕਸੀਅਮ-4 ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚੇ ਹੋਏ ਹਨ। ਐਕਸੀਅਮ ਮਿਸ਼ਨ 25 ਜੂਨ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਡਰੈਗਨ ਪੁਲਾੜ ਯਾਨ 28 ਘੰਟੇ ਦੀ ਯਾਤਰਾ ਤੋਂ ਬਾਅਦ 26 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਡੌਕ ਕੀਤਾ ਗਿਆ ਸੀ। ਹਾਲਾਂਕਿ, ਇਹ ਮਿਸ਼ਨ 14 ਦਿਨਾਂ ਦਾ ਸੀ ਪਰ ਹੁਣ ਪੁਲਾੜ ਯਾਤਰੀ ਦੀ ਵਾਪਸੀ ਚਾਰ ਦਿਨ ਦੀ ਦੇਰੀ ਨਾਲ ਹੋਵੇਗੀ। ਇਸ ਤੋਂ ਪਹਿਲਾਂ 6 ਜੁਲਾਈ ਨੂੰ, ਆਈ.ਐਸ.ਐਸ. ਸਟੇਸ਼ਨ ਤੋਂ ਸ਼ੁਭਾਂਸ਼ੂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਸ਼ੁਭਾਂਸ਼ੂ ਨੂੰ ਕੁਪੋਲਾ ਮੋਡੀਊਲ ਦੀ ਖਿੜਕੀ ਤੋਂ ਧਰਤੀ ਵੱਲ ਵੇਖਦੇ ਹੋਏ ਦੇਖਿਆ ਗਿਆ ਸੀ। ਕੁਪੋਲਾ ਮੋਡੀਊਲ ਇਕ ਗੁੰਬਦ-ਆਕਾਰ ਦੀ ਨਿਰੀਖਣ ਖਿੜਕੀ ਹੈ, ਜਿਸ ਵਿਚ 7 ਖਿੜਕੀਆਂ ਹਨ।
Get all latest content delivered to your email a few times a month.