ਤਾਜਾ ਖਬਰਾਂ
ਅੰਮ੍ਰਿਤਸਰ - ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵੱਡੇ ਨਸ਼ਾ ਤਸਕਰੀ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 3.1 ਕਿਲੋ ਹੈਰੋਇਨ, ₹2,000/- ਡਰੱਗ ਮਨੀ ਅਤੇ ਨਸ਼ਾ ਤਸਕਰੀ ਵਿੱਚ ਵਰਤੀ ਗਈ ਇੱਕ ਆਲਟੋ ਕਾਰ ਬ੍ਰਾਮਦ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਗਿਰੋਹ, ਜੋ ਸੁਖਦੇਵ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ, ਉਹ ਪਾਕਿਸਤਾਨ ਅਧਾਰਤ ਤਸਕਰਾਂ ਤੋਂ ਹੈਰੋਇਨ ਲੈ ਰਿਹਾ ਸੀ ਅਤੇ ਪਕੜ ਤੋਂ ਬਚਣ ਲਈ ਸਰਹੱਦੀ ਪਿੰਡਾਂ ਵਿੱਚ ਅਕਸਰ ਆਪਣੀ ਰਹਾਇਸ਼ ਨੂੰ ਬਦਲ ਰਿਹਾ ਸੀ।
ਦੂਜੇ ਗਿਰੋਹ ਵਿੱਚ ਮਨਪ੍ਰੀਤ ਸਿੰਘ ਉਰਫ਼ ਗੋਰਾ, ਅੰਮ੍ਰਿਤਪਾਲ ਸਿੰਘ ਉਰਫ਼ ਪਾਲ, ਲਵਦੀਪ ਸਿੰਘ ਉਰਫ਼ ਲੱਭਾ ਅਤੇ ਹਰਪਾਲ ਸਿੰਘ ਉਰਫ਼ ਭਾਲਾ (ਜ਼ਿਲ੍ਹਾ ਤਰਨਤਾਰਨ) ਸ਼ਾਮਲ ਸਨ, ਜੋ ਕਿ ਰਾਜਸਥਾਨ ਅਧਾਰਤ ਹੈਂਡਲਰ ਗੋਪਾਲ ਸਿੰਘ ਅਤੇ ਕੁਖਿਆਤ ਤਸਕਰ ਭਰਤ ਦੇ ਨਿਰਦੇਸ਼ਾਂ ਹੇਠ ਡਰੋਨ ਰਾਹੀਂ ਹੈਰੋਇਨ ਮੰਗਵਾ ਰਹੇ ਸਨ। ਇਸ ਦੌਰਾਨ ਵਰਚੁਅਲ ਨੰਬਰਾਂ, ਸਰਹੱਦ ਦੇ ਨੇੜਲੇ ਖੇਤ ਅਤੇ ਪੈਸੇ ਦੇ ਕੇ ਨਿਗਰਾਨੀ ਕਰਵਾਉਣ ਵਰਗੇ ਤਰੀਕਿਆਂ ਰਾਹੀਂ ਨਸ਼ੇ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਸਨ।
Get all latest content delivered to your email a few times a month.