ਤਾਜਾ ਖਬਰਾਂ
ਖੰਨਾ ਸੀਆਈਡੀ ਯੂਨਿਟ ਵਿੱਚ ਡਿਊਟੀ ਨਿਭਾ ਰਹੇ ਅੰਮ੍ਰਿਤ ਸਿੰਘ ਨੂੰ ਉਨ੍ਹਾਂ ਦੀ ਨਿਰੰਤਰ ਮਿਹਨਤ ਅਤੇ ਇਮਾਨਦਾਰੀ ਦੇ ਆਧਾਰ 'ਤੇ ਵਿਭਾਗ ਵੱਲੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਸਬ ਇੰਸਪੈਕਟਰ ਤੋਂ ਅਸਿਸਟੈਂਟ ਸਬ ਇੰਸਪੈਕਟਰ (ASI) ਦੇ ਪਦ 'ਤੇ ਤਰੱਕੀ ਦਿੱਤੀ ਗਈ ਹੈ।
ਇਹ ਤਰੱਕੀ ਖਾਸ ਪਿਪਿੰਗ ਸੈਰੇਮਨੀ ਦੌਰਾਨ ਦਿੱਤੀ ਗਈ, ਜਿਸ ਵਿੱਚ ਖੰਨਾ ਸੀਆਈਡੀ ਯੂਨਿਟ ਦੇ ਡੀਐਸਪੀ ਜਗਜੀਵਨ ਸਿੰਘ ਮੁੰਡੀ ਨੇ ਅੰਮ੍ਰਿਤ ਸਿੰਘ ਦੇ ਮੋਢਿਆਂ 'ਤੇ ਸਟਾਰ ਲਗਾ ਕੇ ਉਨ੍ਹਾਂ ਦੀ ਨਵੀਂ ਪਦਵੀ ਦੀ ਰਸਮੀ ਘੋਸ਼ਣਾ ਕੀਤੀ। ਡੀਐਸਪੀ ਮੁੰਡੀ ਨੇ ਅੰਮ੍ਰਿਤ ਸਿੰਘ ਨੂੰ ਨਵੀਂ ਜਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਮਿਹਨਤ ਨੂੰ ਸਰਾਹਦੇ ਹੋਏ ਕਿਹਾ ਕਿ ਅੰਮ੍ਰਿਤ ਸਿੰਘ ਨੇ ਸਦਾ ਵਿਭਾਗ ਦੀ ਇੱਜ਼ਤ 'ਚ ਵਾਧਾ ਕੀਤਾ ਹੈ।
ਸੈਰੇਮਨੀ ਦੌਰਾਨ ਹੋਰ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਵਿੱਚ ਸਬ ਇੰਸਪੈਕਟਰ ਹਰਪ੍ਰੀਤ ਸਿੰਘ, ਸਮਰਾਲਾ ਯੂਨਿਟ ਇੰਚਾਰਜ ਜਸਵੰਤ ਸਿੰਘ, ਦੋਰਾਹਾ ਯੂਨਿਟ ਇੰਚਾਰਜ ਪਵਨਦੀਪ ਸਿੰਘ, ਰਮਨਦੀਪ ਸਿੰਘ ਅਤੇ ਵਿਸ਼ਾਲਦੀਪ ਸਿੰਘ ਸ਼ਾਮਲ ਸਨ।
Get all latest content delivered to your email a few times a month.