ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਅਧੀਨ ਆਉਂਦੇ ਪਿੰਡ ਨੰਗਲ ਝੌਰ ਦੀ ਜ਼ਮੀਨ, ਜੋ ਕੇਂਦਰ ਸਰਕਾਰ ਵਲੋਂ ਭਾਰਤ ਜੋੜੋ ਮਾਲਾ ਤਹਿਤ ਦਿੱਲੀ-ਜੰਮੂ ਕੱਟੜਾ ਹਾਈਵੇਅ ਅਧੀਨ ਆਉਣ ਵਾਲੀ ਐਕਵਾਇਰ ਕੀਤੀ ਗਈ ਜ਼ਮੀਨ ’ਤੇ ਕਬਜ਼ਾ ਲੈਣ ਆਏ ਸਿਵਲ ਅਤੇ ਪੁਲਿਸ ਪ੍ਰਾਸ਼ਸਨ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂਆਂ ਅਤੇ ਕਿਸਾਨਾਂ ਵਲੋਂ ਜ਼ਮੀਨ ਵਿਚ ਲਾਏ ਗਏ ਝੋਨੇ ਦੀ ਫ਼ਸਲ ਵਿਚ ਵੱਟਾਂ ਪਾਉਣ ਸਮੇਂ ਵਿਰੋਧ ਕਰਕੇ ਰੋਕ ਦਿੱਤਾ ਗਿਆ I ਪੁਲਿਸ ਵਲੋਂ ਕਿਸਾਨਾਂ ਨੂੰ ਉਥੋਂ ਹਟਾਉਣ ਲਈ ਲਈ ਪੁਲਿਸ ਬੱਲ ਦੀ ਵਰਤੋਂ ਕੀਤੀ ਜਾ ਰਹੀ ਹੈ I ਇਸ ਮੌਕੇ ’ਤੇ ਪੁਲਿਸ ਅਤੇ ਕਿਸਾਨਾਂ ਵਿਚ ਝੜਪਾਂ ਹੋਣ ਦੀਆਂ ਖ਼ਬਰ ਵੀ ਸਾਹਮਣੇ ਆਈ ਹੈ। ਇਸ ਮੌਕੇ ਪੁਲਿਸ ਵਲੋਂ ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ, ਹਰਭਜਨ ਸਿੰਘ ਵੈੈਰੋਨੰਗਲ, ਰੌਮੀ ਤਲਵਾੜਾ ਹੋਰਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਵੀ ਖ਼ਬਰਾਂ ਆਈਆਂ ਹਨ ਤੇ ਇਸ ਤੋਂ ਇਲਾਵਾ ਪਿੰਡ ਵੈਰੋਨੰਗਲ ਦੇ ਬਜ਼ੁਰਗ ਕਿਸਾਨ ਦੀ ਪੁਲਿਸ ਵਲੋਂ ਕੱਦੂ ਵਿਚ ਝੜਪ ਦੌਰਾਨ ਉਸ ਦੀ ਹਾਲਤ ਗੰਭੀਰ ਹੋ ਗਈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈI
Get all latest content delivered to your email a few times a month.