ਤਾਜਾ ਖਬਰਾਂ
ਚੰਡੀਗੜ੍ਹ:- News -18 ਟੀਵੀ ਚੈਨਲ ਦੇ ਪ੍ਰਸਿੱਧ ਪੱਤਰਕਾਰ ਪੰਕਜ ਕਪਾਹੀ , ਜਿਨ੍ਹਾਂ ਨੇ ਪਿਛਲੇ ਦਿਨੀ ਇਸ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਸੀ , ਭਾਵੇਂ ਉਸ ਦਿਨ ਤੋਂ ਪੰਕਜ ਕਪਾਹੀ ਪ੍ਰਤੀ ਚਰਚਾਵਾਂ ਸਨ ਕਿ ਉਹ ਹੁਣ ਕਿੱਥੇ ਜੁਇਨ ਕਰਨਗੇ । ਖਬਰਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਪੱਤਰਕਾਰ ਪੰਕਜ ਕਪਾਹੀ ਨਿਊਜ਼ ਚੈਨਲ Living India ਜੁਆਇਨ ਕਰਨ ਜਾ ਰਹੇ ਹਨ । ਸੂਤਰਾਂ ਮੁਤਾਬਕ Living India ਨਿਊਜ਼ ਚੈਨਲ ਚ ਉਹ ਬਤੌਰ ਪੁਲੀਟੀਕਲ ਐਡੀਟਰ ਵਜੋਂ ਜੁਆਇਨ ਕਰਨਗੇ , ਜਿੱਥੇ ਉਹਨਾਂ ਨੂੰ ਅਹੁਦੇ ਦੇ ਨਾਲ ਨਾਲ ਵੱਡਾ ਪੈਕਜ ਵੀ ਮਿਲਿਆ ਹੈ । ਦੱਸਣਯੋਗ ਹੈ ਕਿ ਪੰਕਜ ਕਪਾਹੀ ਦਾ ਪੱਤਰਕਾਰੀ ਖੇਤਰ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਚੰਡੀਗੜ੍ਹ ਤੱਕ ਵੱਡਾ ਤਜਰਬਾ ਹੈ ਅਤੇ ਉਹ ਜੀ ਨਿਊਜ਼ ਚੈਨਲ ਚ ਵੀ ਦਿੱਲੀ ਵਿਖੇ ਰਹੇ ਹਨ, ਉਹਨਾਂ ਦੇ ਆਉਣ ਨਾਲ ਹੁਣ Living India news ਚੈਨਲ ਨੂੰ ਵੱਡਾ ਬੂਸਟ ਮਿਲ ਸਕਦਾ ਹੈ।
Get all latest content delivered to your email a few times a month.