ਤਾਜਾ ਖਬਰਾਂ
ਅੰਮ੍ਰਿਤਸਰ- ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਮਾਨਵਤਾ ਨੂੰ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲਗਭਗ 7 ਸਾਲ ਦੇ ਇੱਕ ਬੱਚੇ ਨੂੰ ਉਸਦੇ ਮਾਪੇ ਪਰਿਕਰਮਾ ‘ਚ ਲਾਵਾਰਿਸ ਛੱਡ ਗਏ। ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖਾਇਆ ਗਿਆ ਕਿ ਮਾਪੇ ਬਿਨਾਂ ਮੱਥਾ ਟੇਕਿਆਂ ਤੇ ਬਿਨਾਂ ਰੁਕੇ ਬੱਚੇ ਨੂੰ ਛੱਡ ਕੇ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਗਏ। ਮਾਸੂਮ ਨੂੰ ਪ੍ਰਬੰਧਕਾਂ ਨੇ ਗਲਿਆਰੇ ‘ਚ ਮਿਲ ਕੇ ਚੌਂਕੀ ਦੇ ਹਵਾਲੇ ਕੀਤਾ ਅਤੇ ਫਿਰ ਪਿੰਗਲਵਾੜਾ ਭੇਜ ਦਿੱਤਾ ਗਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮਾਪਿਆਂ ਵੱਲੋਂ ਆਪਣੇ ਹੀ ਬੱਚੇ ਨੂੰ ਛੱਡ ਜਾਣ ਦੀ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਪਰਿਕਰਮਾ ਗਲਿਆਰੇ ‘ਚ ਇੱਕ ਲਾਵਾਰਿਸ ਬੱਚਾ ਵੇਖਿਆ। ਬੱਚਾ ਲਗਭਗ 7 ਸਾਲ ਦਾ ਦੱਸਿਆ ਜਾ ਰਿਹਾ ਹੈ, ਜੋ ਰੋ ਰਿਹਾ ਸੀ। ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਤੁਰੰਤ ਗਲਿਆਰਾ ਚੌਂਕੀ ਦੇ ਸਹਿਯੋਗ ਨਾਲ ਬੱਚੇ ਦੀ ਸੰਭਾਲ ਕੀਤੀ। ਬਾਅਦ ਵਿੱਚ ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ, ਤਾਂ ਦੇਖਿਆ ਗਿਆ ਕਿ ਇੱਕ ਪਰਿਵਾਰ ਬੱਚੇ ਨੂੰ ਲੈ ਕੇ ਅੰਦਰ ਆਇਆ ਤੇ ਸਿਰਫ 12 ਮਿੰਟ ਵਿੱਚ ਹੀ ਬਿਨਾਂ ਪਰਿਕਰਮਾ ਕੀਤਿਆਂ ਤੇ ਮੱਥਾ ਟੇਕਿਆਂ, ਉਨ੍ਹਾਂ ਨੇ ਬੱਚੇ ਨੂੰ ਛੱਡ ਕੇ ਬਾਹਰ ਰਵਾਨਾ ਹੋ ਗਏ। ਇਹ ਤਸਵੀਰਾਂ ਸਾਫ਼ ਦਿਖਾਉਂਦੀਆਂ ਹਨ ਕਿ ਮਾਪਿਆਂ ਦਾ ਮਨਸੂਬਾ ਪਹਿਲੋਂ ਤੋਂ ਬਣਾਇਆ ਹੋਇਆ ਸੀ। ਇਸ ਪਵਿੱਤਰ ਸਥਾਨ ‘ਚ ਮਾਪਿਆਂ ਵੱਲੋਂ ਮਾਸੂਮ ਨੂੰ ਛੱਡ ਜਾਣਾ ਨਿਸ਼ਠਾਹੀਨਤਾ ਦੀ ਇਨਤਹਾ ਹੈ। ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਬੱਚੇ ਨੂੰ ਤੁਰੰਤ ਅੰਮ੍ਰਿਤਸਰ ਦੇ ਪਿੰਗਲਵਾੜਾ ਭੇਜ ਦਿੱਤਾ, ਜੋ ਬੇਸਹਾਰਿਆਂ ਲਈ ਨਜ਼ੀਰ ਹੈ।
Get all latest content delivered to your email a few times a month.