ਤਾਜਾ ਖਬਰਾਂ
ਸੁਲਤਾਨਪੁਰ ਲੋਧੀ- ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈ ਦੇ ਵਿੱਚ ਗੰਦਾ ਪਾਣੀ ਭਰ ਗਿਆ | ਜਿਸ ਦੇ ਨਾਲ ਪਾਣੀ 'ਚ ਰਹਿਣ ਵਾਲਿਆਂ ਮੱਛੀਆਂ 'ਤੇ ਹੋਏ ਜੀਵ ਜੰਤੂ ਮਰ ਰਹੇ ਨੇ | ਇਹ ਗੰਦਾ ਕਿਸਾਨਾਂ ਦੇ ਖੇਤਾਂ ਚੋ ਆ ਰਿਹਾ ਜਿਸ ਦੇ ਨਾਲ ਕਾਲੀ ਵੇਈ ਦਾ ਪਾਣੀ ਗੰਦਾ ਹੋ ਗਿਆ | ਇਹ ਸਿਲਸਿਲਾ ਲਗਾਤਾਰ ਪਿਛਲੇ ਕਾਫੀ ਵਰਿਆਂ ਤੋਂ ਚੱਲਦਾ ਆ ਰਿਹਾ ਏ । ਹਰ ਦੋ ਤਿੰਨ ਸਾਲ ਬਾਅਦ ਪਵਿੱਤਰ ਕਾਲੀ ਵੇਈ ਜੇ ਪਾਣੀ ਦੇ ਵਿੱਚ ਗੰਦੇ ਪਾਣੀ ਦੇ ਫੈਲਣ ਦੇ ਨਾਲ ਵੱਡੇ ਪੱਧਰ ਤੇ ਮੱਛੀਆਂ ਤੇ ਪਾਣੀ ਵਿੱਚ ਰਹਿੰਦੇ ਹੋਰ ਜੀਵਾਂ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਵੱਡਾ ਤੇ ਮੁੱਖ ਕਾਰਨ ਵੇਈਂ ਦੇ ਨਾਲ ਲੱਗਦੇ ਖੇਤਾਂ ਦੇ ਪਾਣੀ ਅਤੇ ਹੋਰ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਵੇਈਂ ਦੇ ਵਿੱਚ ਫੈਲ ਜਾਣਾ ਹੈ। ਜਿਸ ਦਾ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਇਸ ਵਾਰ ਵੀ ਵਹੀ ਦੇ ਵਿੱਚ ਵੱਡੇ ਪੱਧਰ ਤੇ ਗੰਦੇ ਅਤੇ ਜ਼ਹਿਰੀਲੇ ਪਾਣੀ ਦੇ ਫੈਲਣ ਨਾਲ ਮੱਛੀਆਂ ਦੇ ਮਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਅਜੇ ਤੱਕ ਜਿਲ੍ਹਾ ਪ੍ਰਸ਼ਾਸਨ ਚੁੱਪੀ ਧਾਰ ਕੇ ਬੈਠਾ ਹੋਇਆ ਹੈ ਕਿ ਜਿਵੇਂ ਕਿ ਕੁਝ ਹੋਇਆ ਹੀ ਨਹੀਂ ਹੁੰਦਾ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸਾਫ ਪਾਣੀ ਵਹੀ ਦੇ ਵਿੱਚ ਛੱਡਿਆ ਜਾਵੇ ਨਹੀਂ ਤਾਂ ਇਹ ਪਾਣੀ ਵਿੱਚ ਰਹਿੰਦੇ ਜੀਵਾਂ ਦੇ ਨਾਲ ਨਾਲ ਇਨਸਾਨੀ ਵਜੂਦ ਦੇ ਲਈ ਵੀ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ।
Get all latest content delivered to your email a few times a month.