ਤਾਜਾ ਖਬਰਾਂ
ਫਿਲੌਰ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾ ਲਈ ਕਈ ਸਖ਼ਤ ਕਦਮ ਚੁੱਕੇ ਸਨ। ਪਰ ਕਈ ਸਕੂਲ ਸਰਕਾਰ ਵੱਲੋਂ ਬਣਾਏ ਨਿਯਮਾਂ ਨੂੰ ਟਿੱਚ ਨਹੀਂ ਜਾਣਦੇ। ਇਸੇ ਤਰਾਂ ਦਾ ਮਾਮਲਾ ਫਿਲੌਰ ਦੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਦੇਖਣ ਨੂੰ ਮਿਲਿਆ ਹੈ। ਜਿੱਥੇ ਨਿੱਜੀ ਸਕੂਲ ਦੀ ਬੱਸ ਦੇ ਡਰਾਈਵਰ ਵੱਲੋਂ ਸਕੂਲੀ ਬੱਸ 4 ਗੱਡੀਆਂ ਚ ਠੋਕੀ ਜਿਸ ਨਾਲ ਚਾਰ ਕਾਰਾਂ ਨੁਕਸਾਨੀਆਂ ਗਈਆਂ। ਇਸ ਮੌਕੇ ਕਾਰ ਚਾਲਕਾਂ ਨੇ ਦੱਸਿਆਂ ਕਿ ਬੱਸ ਦਾ ਡਰਾਈਵਰ ਇਸ ਤਰ੍ਹਾਂ ਬੱਸ ਨੂੰ ਲੈਣ ਕੇ ਆਇਆ ਕਿ ਜਿਸ ਤਰਾਂ ਉਸ ਨੇ ਕੁਝ ਖਾਂਦਾ ਹੁੰਦਾ ਹੈ। ਇਸ ਮੌਕੇ ਸ਼ੰਕਰ ਸੰਧੂ ਕੌਂਸਲਰ ਨੇ ਕਿਹਾ ਕਿ ਇਹ ਸਕੂਲ ਕੰਡਮ ਬੱਸਾਂ ਚਲਾ ਰਹੇ ਹਨ ਉਨ੍ਹਾਂ ਕਿਹਾ ਕਿ ਅਗਰ ਇਨ੍ਹਾਂ ਦੀ ਗਲਤੀ ਨਾਲ ਅਗਰ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਤਾਂ ਕੋਣ ਜਿੰਮੇਵਾਰ ਹੋਵੇਗਾ ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਹੁੰਚੇ ਏ ਐਸ ਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਸਕੂਲੀ ਬੱਸ ਵੱਲੋਂ ਚਾਰ ਗੱਡੀਆਂ ਨੂੰ ਟੱਕਰ ਮਾਰੀ ਗਈ ਹੈ ਉਨ੍ਹਾਂ ਕਿਹਾ ਕਿ ਡਰਾਈਵਰ ਦੇ ਦੱਸਣ ਮੁਤਾਬਿਕ ਬੱਸ ਦੀ ਬਰੇਕ ਨਹੀਂ ਲੱਗੀ । ਪਰ ਜ਼ੋ ਵੀ ਹੋਵੇ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਇਨ੍ਹਾਂ ਦੇ ਭਰੋਸੇ ਸਕੂਲਾ ਨੂੰ ਭੇਜਦੇ ਹਨ।
Get all latest content delivered to your email a few times a month.