IMG-LOGO
ਹੋਮ ਪੰਜਾਬ: ਮਲੇਰਕੋਟਲਾ ਪੁਲਿਸ ਵੱਲੋਂ ਔਰਤ ਦੀ ਹੱਤਿਆ ਮਾਮਲੇ ਦੀ ਗੁੱਥੀ ਸੁਲਝਾਈ,...

ਮਲੇਰਕੋਟਲਾ ਪੁਲਿਸ ਵੱਲੋਂ ਔਰਤ ਦੀ ਹੱਤਿਆ ਮਾਮਲੇ ਦੀ ਗੁੱਥੀ ਸੁਲਝਾਈ, ਦੋਸ਼ੀ ਗ੍ਰਿਫ਼ਤਾਰ...

Admin User - Jul 03, 2025 07:16 PM
IMG

ਸੀਨੀਅਰ ਕਪਤਾਨ ਪੁਲਿਸ ਗਗਨਅਜੀਤ ਸਿੰਘ ਦੀ ਅਗਵਾਈ ਅਤੇ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸਤਪਾਲ ਸ਼ਰਮਾ ਅਤੇ ਐਸ.ਡੀ.ਪੀ.ਓ. ਅਹਿਮਦਗੜ੍ਹ ਰਾਜਨ ਸ਼ਰਮਾ ਦੀ ਨਿਗਰਾਨੀ ਹੇਠ, ਐਸ.ਆਈ. ਦਰਸਨ ਸਿੰਘ (ਥਾਣਾ ਸਦਰ ਅਹਿਮਦਗੜ੍ਹ) ਵੱਲੋਂ ਇਕ ਅੰਨੇ ਕਤਲ ਮਾਮਲੇ ਦੀ ਗੁੱਥੀ ਸੁਲਝਾ ਲਈ ਗਈ ਹੈ।

ਪੁਲਿਸ ਨੇ ਦੱਸਿਆ ਕਿ 1 ਜੁਲਾਈ 2025 ਨੂੰ ਮੁਕੱਦਮਾ ਨੰਬਰ 89, ਧਾਰਾਵਾਂ 103 ਅਤੇ 238 BNS ਅਧੀਨ ਬਰਖਿਲਾਫ ਅਬਦੁੱਲ ਗੁਫਾਰ ਉਰਫ ਨਿੰਮ ਪੁੱਤਰ ਲਾਲਦੀਨ ਵਾਸੀ ਦਹਿਲੀਜ ਕਲਾਂ ਦਰਜ ਕੀਤਾ ਗਿਆ ਸੀ। ਇਹ ਕੇਸ ਬਸੀਰ ਖਾਨ ਵੱਲੋਂ ਦਰਜ ਕਰਵਾਇਆ ਗਿਆ, ਜਿਸ ਦੀ ਪਤਨੀ ਸਕੀਨਾ ਬੇਗਮ (ਉਮਰ 42 ਸਾਲ) ਨੌਕਰੀ ਲਈ ਅਹਿਮਦਗੜ੍ਹ ਆਉਂਦੀ ਸੀ ਅਤੇ ਕਈ ਵਾਰੀ ਪਿੰਡ ਦੇ ਹੀ ਅਬਦੁੱਲ ਗੁਫਾਰ ਨਾਲ ਆਉਂਦੀ ਜਾਂਦੀ ਸੀ।

29 ਜੂਨ ਨੂੰ, ਬਸੀਰ ਖਾਨ ਦੀ ਧੀ ਨੇ ਦੱਸਿਆ ਕਿ ਅਬਦੁਲ ਗੁਫਾਰ ਉਸਦੀ ਮਾਂ ਨੂੰ ਮੋਟਰਸਾਈਕਲ ਤੇ ਲੈ ਗਿਆ ਸੀ ਅਤੇ ਉਸਨੂੰ ਕਿਹਾ ਕਿ "ਤੇਰੀ ਅੰਮੀ ਬਿਮਾਰ ਹੈ", ਪਰ ਅਗਲੇ ਦਿਨ ਇੰਟਰਨੈਟ ਰਾਹੀਂ ਪਤਾ ਲੱਗਾ ਕਿ ਸਕੀਨਾ ਦੀ ਮੌਤ ਹੋ ਚੁੱਕੀ ਸੀ।

ਤਫਤੀਸ਼ ਦੌਰਾਨ 3 ਜੁਲਾਈ ਨੂੰ ਅਬਦੁੱਲ ਗੁਫਾਰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ 'ਚ ਉਸ ਨੇ ਕਬੂਲਿਆ ਕਿ ਉਸਨੇ ਗੁੱਸੇ ਵਿੱਚ ਆ ਕੇ ਸਕੀਨਾ ਬੇਗਮ ਦੇ ਸਿਰ ਵਿੱਚ ਰਾਡ ਮਾਰ ਕੇ ਕਤਲ ਕਰ ਦਿੱਤਾ, ਕਿਉਂਕਿ ਉਸਨੂੰ ਉਸ ਉੱਤੇ ਸ਼ੱਕ ਸੀ ਕਿ ਉਹ ਕਿਸੇ ਹੋਰ ਨਾਲ ਸੰਪਰਕ 'ਚ ਸੀ।

ਮੁਲਜ਼ਮ ਅਬਦੁੱਲ ਗੁਫਾਰ ਕੋਲੋਂ ਕਤਲ ਵਿੱਚ ਵਰਤੀ ਗਈ ਰਾਡ ਦੀ ਬਰਾਮਦਗੀ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ, ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.