ਤਾਜਾ ਖਬਰਾਂ
ਹਿਸਾਰ ਜ਼ਿਲ੍ਹੇ ਦੀ ਇੱਕ ਵਿਦਿਆਰਥਣ ਸਿਮਰਨ ਨੇ ਕਾਮਯਾਬੀ ਦੀ ਉਹ ਮਿਸਾਲ ਕਾਇਮ ਕੀਤੀ ਹੈ ਜੋ ਹਰੇਕ ਘਰ ਵਿਚ ਬੈਠੀ ਲੜਕੀ ਲਈ ਪ੍ਰੇਰਣਾ ਦਾ ਸਰੋਤ ਬਣ ਸਕਦੀ ਹੈ। ਸਧਾਰਣ ਪਰਿਵਾਰ ਵਿੱਚ ਜਨਮੀ ਸਿਮਰਨ ਦੇ ਪਿਤਾ ਰਾਜੇਸ਼ ਸੜਕਾਂ ਤੇ ਫੇਰੀ ਲਾ ਕੇ ਕਬਾੜ ਇਕੱਤਰ ਕਰਦੇ ਹਨ। ਪਰ ਰਾਜੇਸ਼ ਦੀ ਧੀ ਨੇ ਆਪਣੇ ਸੁਪਨਿਆਂ ਦੀ ਉਡਾਣ ਐਸਾ ਭਰੀ ਕਿ ਮਾਈਕ੍ਰੋਸਾਫਟ ਵਰਗੀ ਦੁਨੀਆ ਦੀ ਵੱਡੀ ਟੈਕਨਾਲੋਜੀ ਕੰਪਨੀ ਤੱਕ ਪਹੁੰਚ ਗਈ।
ਸਿਰਫ਼ 21 ਸਾਲ ਦੀ ਉਮਰ ਵਿੱਚ ਸਿਮਰਨ ਨੂੰ ਮਾਈਕ੍ਰੋਸਾਫਟ ਹੈਦਰਾਬਾਦ ਵਿਖੇ ਇੰਜੀਨੀਅਰ ਵਜੋਂ ਨੌਕਰੀ ਮਿਲੀ ਹੈ ਜਿਸ ਦਾ ਸਾਲਾਨਾ ਪੈਕੇਜ 55 ਲੱਖ ਰੁਪਏ ਹੈ। ਸਿਮਰਨ ਨੇ 17 ਸਾਲ ਦੀ ਉਮਰ ਵਿੱਚ ਪਹਿਲੀ ਕੋਸ਼ਿਸ਼ 'ਚ JEE ਪਾਸ ਕਰਕੇ IIT ਮੰਡੀ 'ਚ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਦਾਖਲਾ ਲਿਆ, ਪਰ ਆਪਣੀ ਦਿਲਚਸਪੀ ਦੇ ਅਨੁਸਾਰ ਉਸਨੇ ਕੰਪਿਊਟਰ ਸਾਇੰਸ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਨਾ ਸ਼ੁਰੂ ਕੀਤਾ।
ਸਿਮਰਨ ਨੇ ਮਾਈਕ੍ਰੋਸਾਫਟ 'ਚ ਇੰਟਰਨਸ਼ਿਪ ਲਈ ਕੈਂਪਸ ਚੋਣ 'ਚ ਆਪਣੀ ਥਾਂ ਬਣਾਈ। 300 ਵਿਦਿਆਰਥੀਆਂ ਵਿੱਚੋਂ ਉਸਨੇ ਸਰਵੋਤਮ ਇੰਟਰਨ ਦਾ ਖ਼ਿਤਾਬ ਜਿੱਤਿਆ। ਇਹ ਸਨਮਾਨ ਉਸਨੂੰ ਮਾਈਕ੍ਰੋਸਾਫਟ ਦੇ ਓਵਰਸੀਜ਼ ਹੈੱਡ ਨੇ ਦਿੱਤਾ ਜੋ ਖਾਸ ਤੌਰ 'ਤੇ ਉਸਨੂੰ ਮਿਲਣ ਭਾਰਤ ਆਏ। ਇਹ ਇਨਾਮ ਅਤੇ ਸਿਮਰਨ ਦੀ ਕਾਬਲੀਅਤ ਦੇਖ ਕੇ ਉਸਦੀ ਫਾਈਨਲ ਨਿਯੁਕਤੀ ਮਾਈਕ੍ਰੋਸਾਫਟ 'ਚ ਹੋ ਗਈ ਅਤੇ 30 ਜੂਨ ਤੋਂ ਉਸਨੇ ਆਪਣੀ ਨੌਕਰੀ ਸੰਭਾਲ ਲੈਈ ਹੈ।
ਸਿਮਰਨ ਦੀ ਕਾਮਯਾਬੀ ਸਿਰਫ਼ ਉਸਦੀ ਨਹੀਂ, ਸਾਰੇ ਸਮਾਜ ਲਈ ਇੱਕ ਸੰਦੇਸ਼ ਹੈ ਕਿ ਜੇ ਹੋਂਸਲਾ ਹੋਵੇ ਤਾਂ ਹਾਲਾਤ ਨਹੀਂ, ਹਿੰਮਤ ਨਿਰਧਾਰਤ ਕਰਦੀ ਹੈ ਕਿਸੇ ਦੀ ਉਡਾਣ।
Get all latest content delivered to your email a few times a month.