ਤਾਜਾ ਖਬਰਾਂ
ਚੰਡੀਗੜ੍ਹ:- ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਚ ਅੱਜ ਇੱਕ ਕੈਬਨਿਟ ਮੰਤਰੀ ਦਾ ਹੋਰ ਵਾਧਾ ਹੋਣ ਜਾ ਰਿਹਾ ਹੈ । ਲੁਧਿਆਣਾ ਤੋਂ ਜਿਮਨੀ ਚੋਣ ਜਿੱਤ ਕੇ ਬਣੇ ਵਿਧਾਇਕ ਸੰਜੀਵ ਅਰੋੜਾ ਦੇ ਕੈਬਨਟ ਮੰਤਰੀ ਵਜੋਂ ਦੁਪਹਿਰ 1 ਵਜੇ ਸਹੁੰ ਚੁੱਕ ਸਮਾਗਮ ਲਈ ਜਿੱਥੇ ਰਾਜਪਾਲ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਧਰ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਵੀ ਉਹਨਾਂ ਨੂੰ ਦਫਤਰ ਵੀ ਅਲਾਟ ਕਰ ਦਿੱਤਾ ਗਿਆ ਹੈ। ਖਬਰਵਾਲੇ ਡਾਟ ਕਾਮ ਦੇ ਪ੍ਰਤੀਨਿਧ ਨੂੰ ਮਿਲੀ ਜਾਣਕਾਰੀ ਅਨੁਸਾਰ ਨਵੇਂ ਬਣਨ ਵਾਲੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸਕੱਤਰੇਤ ਦੀ ਪੰਜਵੀਂ ਮੰਜ਼ਿਲ ਤੇ ਕਮਰਾ ਨੰਬਰ 6 ਅਲਾਟ ਹੋਇਆ । ਇਸ ਕਮਰੇ ਦੀ ਸਫਾਈ ਦਾ ਅਭਿਆਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਦੱਸਣ ਯੋਗ ਹੈ ਕਿ ਇਹ ਕਮਰਾ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਮੰਤਰੀ ਪ੍ਰਗਟ ਸਿੰਘ ਨੂੰ ਅਲਾਟ ਹੋਇਆ ਸੀ। ਉਸ ਤੋਂ ਬਾਅਦ ਇਸ ਕਮਰੇ ਨੂੰ ਜਿੰਦਰਾ ਹੀ ਰਿਹਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਭਾਵੇਂ ਇਸ ਫਲੋਰ ਤੇ 3 ਮੰਤਰੀਆਂ ਦੇ ਪਹਿਲਾਂ ਹੀ ਦਫਤਰ ਹਨ ਪਰ ਉਹਨਾਂ ਅਲੀਸ਼ਾਨ ਦਫਤਰਾਂ ਦੇ ਮੁਕਾਬਲੇ ਇਹ ਮੰਤਰੀ ਦਾ ਦਫਤਰ ਦਾ ਫਰਨੀਚਰ ਵਗੈਰਾ ਖਸਤਾ ਹਾਲਤ ਵਿੱਚ ਹੈ । ਇੱਥੋਂ ਤੱਕ ਕਿ ਇਸ ਮੰਜ਼ਿਲ ਤੇ ਅਧਿਕਾਰੀਆਂ ਦੇ ਦਫਤਰ ਵੀ ਇਸ ਮੰਤਰੀ ਦੇ ਦਫਤਰ ਨਾਲੋਂ ਕਿਤੇ ਜਿਆਦਾ ਲਗਜ਼ਰੀ ਹਨ ।
Get all latest content delivered to your email a few times a month.