ਤਾਜਾ ਖਬਰਾਂ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ 'ਚ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਖਿਲਾਫ਼ ਪ੍ਰਦਰਸ਼ਨ ਕੀਤਾ ਸੀ ਤੇ ਇਸ ਦੌਰਾਨ ਸੁਖਬੀਰ ਬਾਦਲ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਬਹਿਸ ਹੋ ਗਈ ਸੀ ਜਿਸ ਨੂੰ ਲੈ ਕੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕੀਤੇ ਹਨl ਸੋਸ਼ਲ ਮੀਡੀਆ ਪੋਸਟ ਜ਼ਰੀਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਗੌੜਾ ਦਲ ਦੇ ਆਪੂੰ ਬਣੇ ਪ੍ਰਧਾਨ ਸਾਬ ਪੁਲਸ ਨਾਲ ਖਹਿਬੜਦੇ ਨਜ਼ਰ ਆਏ। ਇਸੇ ਤਰਾਂ ਹੀ ਨੀਲੀ ਚਲਚਿੱਤਰ ਦਾ ਸਟਾਰ ਤੇ ਇੱਕ ਦੋ ਹੋਰ ਇਹ ਸ਼ਬਦ ਵਰਤਦੇ ਸੁਣੇ, ਕੁਰਬਾਨੀ, ਜਜ਼ਬਾ, ਐਮਰਜੈਂਸੀ, ਧੱਕੇਸ਼ਾਹੀ, ਜੇਲ੍ਹ ਖੂਨ 'ਚ ਆਦਿl ਊਨਾ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਅਤੇ ਸਵਾਲ ਖੜੇ ਹਨ, ਉਨ੍ਹਾਂ ਨੇ ਕਿਹਾ ਕਿ,'ਕੀ ਇਹ ਪੰਜਾਬ ਜਾਂ ਪੰਥ ਦੀ ਲੜਾਈ ਲੜ ਰਹੇ ਹਨ?, ਕੀ ਇੰਨਾਂ ਦੀ ਇਸ ਸੱਤਾ ਲਈ ਜਦੋ-ਜਹਿਦ ਨਾਲ ਪੰਥ ਜਾਂ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਹੈ?, ਜੇ ਨਹੀਂ ਤਾਂ ਪੰਥ ਜਾਂ ਪੰਜਾਬੀ ਇੰਨਾਂ ਦੀ ਨਿੱਜੀ ਲੜਾਈ ਦਾ ਸਾਥ ਕਿਉਂ ਦੇਵੇ।, ਆਈ ਟੀ ਵਿੰਗ (ਭਗੌੜਾ ਦਲ) ਦੂਰ ਰਹੇ, ਅਲਰਜੀ ਹੋ ਸਕਦੀ ਹੈ।
Get all latest content delivered to your email a few times a month.