ਤਾਜਾ ਖਬਰਾਂ
ਗੁਰਦਾਸਪੁਰ ਦੇ ਦੋ ਨੌਜਵਾਨਾਂ - ਹੁਨਰਪ੍ਰੀਤ ਸਿੰਘ ਅਤੇ ਤਰੁਨਪ੍ਰੀਤ ਸਿੰਘ - ਨੇ ਪਾਵਰ ਲਿਫਟਿੰਗ ਵਿੱਚ ਅਜਿਹਾ ਕਰਿਸ਼ਮਾ ਕਰ ਦਿੱਤਾ ਜਿਸ ਨਾਲ ਸਾਰੀ ਪੰਜਾਬੀ ਕੌਮ ਮਾਣ ਮਹਿਸੂਸ ਕਰ ਰਹੀ ਹੈ। ਬਿਨਾਂ ਕਿਸੇ ਕੋਚ ਦੀ ਸਿੱਖਿਆ ਲਏ, ਇੰਟਰਨੈਟ ਰਾਹੀਂ ਆਪਣੀ ਡਾਈਟ ਅਤੇ ਵਰਕਆਉਟ ਸੈਡਊਲ ਤਿਆਰ ਕਰਕੇ, ਦੋਵੇਂ ਨੌਜਵਾਨਾਂ ਨੇ ਬੈਂਕਾਕ ਵਿੱਚ ਹੋਈ ਅੰਡਰ-17 ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤੇ। ਇਹ ਮੁਸ਼ਕਿਲ ਸਫਰ, ਜਿੱਥੇ ਨੇ ਕੋਚ ਸੀ ਨਾ ਹੀ ਕੋਈ ਮਾਹਿਰ ਮਦਦਗਾਰ, ਸਿਰਫ਼ ਜੋਸ਼, ਜ਼ਜਬੇ ਅਤੇ ਮਿਹਨਤ ਰਾਹੀਂ ਤੈਅ ਕੀਤਾ ਗਿਆ। ਉਨ੍ਹਾਂ ਦੇ ਜਿੱਤਣ ਮਗਰੋਂ ਜਦ ਉਹ ਗੁਰਦਾਸਪੁਰ ਵਾਪਸ ਲੌਟੇ, ਤਾਂ ਜਹਾਜ਼ ਚੌਂਕ ਵਿਖੇ ਲੋਕਾਂ ਨੇ ਉਹਨਾਂ ਦਾ ਜੋਸ਼ੀਲਾ ਸਵਾਗਤ ਕੀਤਾ।
Get all latest content delivered to your email a few times a month.