ਤਾਜਾ ਖਬਰਾਂ
ਮਾਲੇਰਕੋਟਲਾ 2 ਜੁਲਾਈ - (ਭੁਪਿੰਦਰ ਗਿੱਲ) -ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਅਧੀਨ ਸਿਵਲ ਸਰਜਨ ਦਫਤਰ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਪੌਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੰਦਿਆਂ ਪੰਛੀ ਪਿਆਰੇ ਮੁਹਿੰਮ ਤਹਿਤ ਸਿਹਤ ਕਰਮਚਾਰੀਆਂ ਅਤੇ ਮਰੀਜਾਂ ਨੂੰ ਪੌਦੇ ਵੰਡੇ ਗਏ | ਪੌਦੇ ਲਗਾਉਣ ਦੌਰਾਨ ਉਹਨਾਂ ਪੌਦੇ ਲਾਉਣ ਦੇ ਨਾਲ ਨਾਲ ਪੌਦੇ ਬਚਾਉਣ ਦਾ ਵੀ ਸੱਦਾ ਦਿੱਤਾ। ਅਤੇ ਕਿਹਾ ਕੇ ਜਲਵਾਯੂ ਪਰਿਵਰਤਨ ਇੱਕ ਗੰਭੀਰ ਸਮੱਸਿਆ ਹੈ ਜਿਸ ਨੂੰ ਪੌਦਿਆਂ ਦੀ ਸੰਭਾਲ, ਪਲਾਸਟਿਕ ਮੁਕਤ ਆਲਾ ਦੁਆਲਾ ਅਤੇ ਸਾਫ਼ ਤੇ ਸਾਦਾ ਜੀਵਨ ਜਾਂਚ ਅਪਣਾ ਕੇ ਹੀ ਹੱਲ ਕੀਤਾ ਜਾ ਸਕਦਾ ਹੈ| ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਨੇ ਕਿਹਾ ਕਿ ਜੇਕਰ ਹਰੇਕ ਨਾਗਰਿਕ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਅੱਗੇ ਆਵੇ ਤਾਂ ਹੀ ਜਲਵਾਯੂ ਪਰਿਵਰਤਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਣੀ ਪਵੇਗੀ।
ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਜ਼ੇਕਰ ਅਸੀਂ ਆਪਣੇ ਰੋਜ਼ਾਨਾਂ ਦੇ ਜੀਵਨ ਵਿੱਚ ਪਾਣੀ ਦੀ ਵਰਤੋਂ ਥੋੜੀ ਜਿਹੀ ਸਾਵਧਾਨੀ ਨਾਲ ਕਰੀਏ ਤਾਂ ਹੀ ਧਰਤੀ ਹੇਠਲਾ ਅਨਮੋਲ ਪਾਣੀ ਬਚਾਇਆ ਜਾ ਸਕਦਾ ਹੈ ਕਿਉਂਕਿ ਪਾਣੀ ਦੀ ਸੰਭਾਲ ਸਾਂਝੇ ਉਪਰਾਲੇ ਨਾਲ ਹੀ ਸੰਭਵ ਹੈ। ਉਹਨਾਂ ਪੌਦਿਆਂ ਨੂੰ ਲਗਾਉਣ ਤੇ ਉਹਨਾਂ ਦੀ ਸੰਭਾਲ ਬਾਰੇ ਵੀ ਦੱਸਿਆ |
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾ, ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ, ਮਾਸ ਮੀਡੀਆ ਅਫ਼ਸਰ ਰਣਵੀਰ ਸਿੰਘ ਢੰਡੇ, ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ, ਐਨ.ਵੀ.ਬੀ.ਡੀ.ਸੀ.ਪੀ ਸਹਾਇਕ ਮੁਹੰਮਦ ਰਾਸ਼ਿਦ ਅਤੇ ਵਿਕਰਮ ਸਿੰਘ, ਜਿਲ੍ਹਾ ਲੇਖਾਕਾਰ ਅਨਵਰ ਮੁਹੰਮਦ ਸਮੇਤ ਸਮੂਹ ਕਰਮਚਾਰੀ ਹਾਜ਼ਰ ਸਨ ।
Get all latest content delivered to your email a few times a month.