ਤਾਜਾ ਖਬਰਾਂ
ਚੰਡੀਗੜ੍ਹ 31 ਮਈ :- ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ SIT ਦੇ ਸਾਹਮਣੇ ਸਾਬਕਾ ਡੀਜੀਪੀ ਪੰਜਾਬ ਸੁਮੇਧ ਸੈਣੀ 'ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਚੰਡੀਗੜ੍ਹ 'ਚ ਪੇਸ਼ ਹੋਏ। ਦੱਸਣਯੋਗ ਹੈ ਕਿ ਨਵੀਂ ਬਣੀ SIT ਵੱਲੋਂ Ex DGO ਸੁਮੇਧ ਸੈਣੀ ਅਤੇ IG ਪਰਮਰਾਜ ਸਿੰਘ ਉਮਰਾਨੰਗਲ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਦੋਵੇਂ SIT ਵੱਲੋਂ ਪਹਿਲੀ ਵਾਰ ਨੋਟਿਸ ਜਾਰੀ ਹੋਣ 'ਤੇ ਹੀ ਪੇਸ਼ ਹੋ ਗਏ। ਜਿੱਥੇ SIT ਨੇ ਕਾਫ਼ੀ ਸਮਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਅਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਨਵੀਂ ਬਣੀ SIT ਵੱਲੋਂ ਕੀ ਨਵੇਂ ਖੁਲਾਸੇ ਕੀਤੇ ਜਾਂਦੇ ਹਨ।
Get all latest content delivered to your email a few times a month.