ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਦੇ ਸਿਵਿਲ ਸਕੱਤਰ ਤੇ ਚੰਡੀਗੜ੍ਹ ਵਿਖੇ ਜਿੱਥੇ ਕਿ ਮੁੱਖ ਮੰਤਰੀ ਦੇ ਦਫਤਰ ਸਮੇਤ ਸਾਰੇ ਮੰਤਰੀਆਂ ਦੇ ਦਫਤਰ ਹਨ ਚ ਮੌਜੂਦਾ ਸਮੇਂ ਚ ਬਾਅਦ ਦੁਪਹਿਰ ਪੰਜਾਬ ਦੇ ਤਿੰਨ ਕੈਬਨਿਟ ਮੰਤਰੀਆਂ ਦੀ ਬੰਦ ਕਮਰਾ ਮੀਟਿੰਗ ਚੱਲ ਰਹੀ ਹੈ। ਇਹ ਮੀਟਿੰਗ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਫਤਰ ਵਿੱਚ ਹੈ ਤੇ ਜਿਸ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ , ਕੈਬਨਿਟ ਮੰਤਰੀ ਮਹਿੰਦਰ ਭਗਤ ਤੋ ਇਲਾਵਾ ਇੱਕ ਵਿਧਾਇਕ ਦੱਸਿਆ ਜਾ ਰਿਹਾ ਹੈ। ਭਾਵੇਂ ਕਿ ਇਸ ਬੰਦ ਕਮਰਾ ਮੀਟਿੰਗ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਕਿਉਂਕਿ ਅਗਲੇ ਹਫਤੇ ਮੰਤਰੀ ਮੰਡਲ ਵਿੱਚ ਥੋੜਾ ਫੇਰਬਦਲ ਹੋ ਸਕਦਾ ਹੈ ਅਤੇ ਨਾਲ ਹੀ ਲੁਧਿਆਣਾ ਦੇ ਨਵੇਂ ਬਣੇ ਵਿਧਾਇਕ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾਣਾ ਹੈ। ਇਸ ਚੱਲ ਰਹੀ ਮੀਟਿੰਗ ਪੂਰੇ ਵੇਰਵੇ ਸਾਹਮਣੇ ਤਾਂ ਨਹੀਂ ਆਏ ਪਰ ਇਸ ਮੀਟਿੰਗ ਨੂੰ ਲੈ ਕੇ ਸੂਹੀਆਂ ਏਜੰਸੀਆਂ ਤੇ ਕਰਮਚਾਰੀ ਇਸ ਦਫਤਰ ਦੇ ਆਲੇ ਦੁਆਲੇ ਘੁੰਮਦੇ ਜਰੂਰ ਦੇਖੇ ਗਏ । ਉਧਰ ਇੱਕ ਮੰਤਰੀ ਦੇ ਦਫਤਰੀ ਸਟਾਫ ਨੇ ਦੱਸਿਆ ਕਿ ਇਸ ਵਿੱਚ ਅਜਿਹਾ ਕੋਈ ਨਹੀਂ ਹੈ , ਪਰ ਉਹ ਤਾਂ ਵੈਸੇ ਹੀ ਗੱਲਾਂ ਬਾਤਾਂ ਕਰਨ ਲਈ ਬੈਠੇ ਹਨ।
ਇਥੇ ਦੱਸਣਯੋਗ ਹੈ ਕਿ ਪੰਜਾਬ ਦੇ 4 ਜੁਲਾਈ ਨੂੰ ਵਾਪਸ ਆਉਣਾ ਹੈ ਜਿਸ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਮੰਡਲ ਚ ਫੇਰਬਦਲ ਦਾ ਟਾਈਮ ਲੈ ਸਕਦੇ ਹਨ ।
ਸੂਤਰ ਦੱਸਦੇ ਹਨ ਕਿ ਸਤੀਸ਼ ਅਰੋੜਾ ਨੂੰ ਕੈਬਨਿਟ ਵਿੱਚ ਸ਼ਾਮਿਲ ਕਰਨਾ ਹੈ ਤੇ ਕਈ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ ਅਤੇ ਛੁੱਟੀ ਵੀ ਕੀਤੀ ਜਾ ਸਕਦੀ ਹੈ ਜਿਸ ਕਾਰਨ ਕੁੱਝ ਮੰਤਰੀ ਆਪਣਾ ਅਕਸ ਸੁਧਾਰਨ ਵਿੱਚ ਲੱਗੇ ਹੋਏ ਹਨ।
Get all latest content delivered to your email a few times a month.