IMG-LOGO
ਹੋਮ ਪੰਜਾਬ: ਆਮ ਆਦਮੀ ਕਲੀਨਿਕਾਂ ਵਿੱਚ ਪੰਜ ਨਵੀਆਂ ਸਿਹਤ ਸੇਵਾਵਾਂ ਸ਼ੁਰੂ: ਸਿਵਲ...

ਆਮ ਆਦਮੀ ਕਲੀਨਿਕਾਂ ਵਿੱਚ ਪੰਜ ਨਵੀਆਂ ਸਿਹਤ ਸੇਵਾਵਾਂ ਸ਼ੁਰੂ: ਸਿਵਲ ਸਰਜਨ

Admin User - Jul 02, 2025 03:54 PM
IMG

ਰੂਪਨਗਰ : ਡਾ. ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਪੰਜ ਨਵੀਆਂ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਵਿੱਚ ਗਰਭਵਤੀ ਔਰਤਾਂ ਦੀ ਦੇਖਰੇਖ, ਗੈਰ ਸੰਚਾਰੀ ਬਿਮਾਰੀਆਂ, ਪਰਿਵਾਰ ਨਿਯੋਜਨ ਦੇ ਸਾਧਨ, ਕੁਪੋਸ਼ਿਤ ਬੱਚਿਆਂ ਦੀ ਸ਼ਨਾਖ਼ਤ ਅਤੇ ਦੇਖ ਭਾਲ ਅਤੇ ਕੁੱਤੇ ਦੇ ਵੱਢਣ ਉੱਤੇ ਐਂਟੀ ਰੇਬੀਜ਼ ਟੀਕਾਕਰਨ ਸ਼ਾਮਲ ਹਨ। 

ਸਿਵਲ ਸਰਜਨ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਕੁੱਲ 46 ਟੈਸਟ ਅਤੇ 102 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਲਈ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਇਹ ਕਲੀਨਿਕ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ। 

ਡਾਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਜਿਲ੍ਹੇ ਦੇ ਅੰਦਰ ਆਮ ਆਦਮੀ ਕਲੀਨਿਕਾਂ ਵਿੱਚ ਪੰਜ ਹੋਰ ਨਵੀਆਂ ਸਿਹਤ ਸੇਵਾਵਾਂ ਸ਼ੁਰੂ ਕਰਨ ਲਈ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਤੇ ਕਲੀਨੀਕਲ ਅਸਿਸਟੈਂਟ ਦੀ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਸਬੰਧੀ ਜਿਲ੍ਹਾ ਪੱਧਰੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ, ਆਮ ਆਦਮੀ ਕਲੀਨਿਕਾਂ ਵਿੱਚ ਇਹ ਸੇਵਾਵਾਂ ਸ਼ੁਰੂ ਕਰਨ ਦਾ ਮੁੱਖ ਉਦੇਸ਼ ਮਰੀਜ਼ਾਂ ਨੂੰ ਪਹੁੰਚਣ ਯੋਗ ਮੁਢਲੀਆਂ ਸਿਹਤ ਸੇਵਾਵਾਂ ਉਹਨਾਂ ਦੇ ਘਰ ਦੇ ਨੇੜੇ ਮੁਹਈਆ ਕਰਵਾਉਣਾ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਵਿੱਚ ਆਮ ਤੌਰ ਉੱਤੇ ਮਾੜੀ ਜੀਵਨ ਸ਼ੈਲੀ ਦੇ ਚਲਦਿਆਂ ਗੈਰ ਸੰਚਾਰੀ ਬਿਮਾਰੀਆਂ ਦਾ ਪ੍ਰਸਾਰ ਦੇਖਣ ਨੂੰ ਮਿਲ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਹਾਈਪਰਟੈਨਸ਼ਨ, ਸ਼ੂਗਰ, ਓਰਲ ਕੈਂਸਰ ਦੀ ਸਕਰੀਨਿੰਗ ਤੇ ਇਲਾਜ, ਰੇਬੀਜ਼ ਇਸ ਤੋਂ ਬਚਾ ਲਈ ਟੀਕਾਕਰਣ, ਕਪੋਸ਼ਿਤ ਬੱਚਿਆਂ ਦੀ ਜਲਦ ਜਾਣ ਪਛਾਣ ਦੇ ਇਲਾਜ ਪ੍ਰਬੰਧਨ ਸੇਵਾਵਾਂ ਮੁਹਈਆ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾ ਰਿਹਾ ਹੈ। 

ਇਸ ਮੌਕੇ ਡਾਕਟਰ ਅਮਰਜੀਤ ਸਿੰਘ ਆਮ ਆਦਮੀ ਕਲੀਨਿਕਾਂ ਦੇ ਨੋਡਲ ਅਫਸਰ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਮੁਢਲੀਆਂ ਸਿਹਤ ਦੇਖ ਰੇਖ ਸੇਵਾਵਾਂ ਮੁਹਈਆ ਕਰਵਾਉਣ ਸਬੰਧੀ ਆਮ ਆਦਮੀ ਕਲੀਨਕਾ ਦੇ ਮੈਡੀਕਲ ਅਫਸਰਾਂ ਕਲੀਨੀਕਲ ਅਸਿਸਟੈਂਟ ਨੂੰ ਸੈਂਸਟਾਈਜ ਕੀਤਾ ਗਿਆ ਹੈ। 

ਉਨ੍ਹਾਂ ਇਹ ਦੱਸਿਆ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਵਚਨਵੱਧ ਹੈ ਇਸ ਲਈ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਹੁਣ ਆਮ ਆਦਮੀ ਕਲੀਨਿਕ ਵਿੱਚ ਪੰਜ ਹੋਰ ਨਵੀਆਂ ਸਿਹਤ ਸੇਵਾਵਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ।

ਉਨ੍ਹਾਂ ਕੁੱਤੇ ਦੇ ਵੱਢਣ ਉੱਤੇ ਐਂਟੀ ਰੇਬੀਜ਼ ਟੀਕਾਕਰਨ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਬੀਜ਼ ਤੋਂ ਬਚਾ ਲਈ ਐਂਟੀ ਰੇਬੀਜ਼ ਟੀਕਾਕਰਣ ਨੂੰ ਹੋਰ ਮਜਬੂਤ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿਸੇ ਵਿਅਕਤੀ ਨੂੰ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਦੇ ਅਣਗਹਿਲੀ ਖਤਰਨਾਕ ਸਾਬਿਤ ਹੋ ਸਕਦੀ ਇਸ ਲਈ  ਇਲਾਜ ਲਈ ਐਂਟੀ ਰੇਬੀਜ ਵੈਕਸੀਨ ਮੁਫਤ ਲਗਾਈ ਜਾਂਦੀ ਹੈ   


ਇਸ ਮੌਕੇ ਡਾਕਟਰ ਗੁਰਸੇਵਕ ਸਿੰਘ ਬੱਚਿਆਂ ਦੇ ਮਾਹਰ  ਨੇ ਕੰਪੋਸ਼ਿਤ ਬੱਚੇ ਦੀ ਜਲਦ ਪਛਾਣ ਤੇ ਇਲਾਜ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।

ਡਾਕਟਰ ਸਵਪਨਜੀਤ ਕੌਰ ਜਿਲਾ ਪਰਿਵਾਰ ਭਲਾਈ ਅਫਸਰ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਪੁਨੀਤ ਸੈਣੀ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਦੀ ਸ਼ੁਰੂਆਤੀ ਇਲਾਜ ਲਈ ਜਾਂਚ ਕਰਵਾ ਕੇ ਅਤੇ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾ ਕੇ ਨਾਗਰਿਕਾਂ ਦੀ ਭਲਾਈ ਸੰਭਵ ਹੈ।

ਇਸ ਮੌਕੇ ਡਾਕਟਰ ਨਵਰੂਪ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ , ਡਾਕਟਰ ਬੋਬੀ ਗੁਲਾਟੀ ਸਹਾਇਕ ਸਿਵਲ ਸਰਜਨ, ਰਣਜੀਤ ਕੌਰ ਡੀਡੀਐਚਓ, ਡਾਕਟਰ ਅਨੰਦ ਘਈ ਐਸਐਮਓ ਡਾਕਟਰ ਕੰਵਰਪਾਲ ਸਿੰਘ ਐਸਐਮਓ, ਡੋਲੀ ਸਿੰਗਲਾ ਜਿਲਾ ਪ੍ਰੋਗਰਾਮ ਮੈਨੇਜਰ, ਡਿਪਟੀ.ਐਮ.ਈ.ਆਈ.ਓ, ਰਵਿੰਦਰ  ਸਿੰਘ, ਖੁਸ਼ਹਾਲ ਸਿੰਘ ਕੰਪਿਊਟਰ ਅਪ੍ਰੇਟਰ ਅਤੇ ਆਮ ਆਦਮੀ ਕਲੀਨਿਕਾਂ ਦੇ ਸਮੂਹ ਮੈਡੀਕਲ ਅਫਸਰ ਹਾਜਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.