ਤਾਜਾ ਖਬਰਾਂ
ਬਠਿੰਡਾ, 31 ਮਈ (ਰਣਧੀਰ ਬੌਬੀ) : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਤਲਵੰਡੀ ਸਾਬੋ ਤੇ ਗੋਨਿਆਣਾ ਵਿਖੇ ਦੋ ਪ੍ਰੈਸ਼ਰ ਸਵਿੰਗ ਐਡਸੋਰਬਸ਼ਨ (ਪੀ ਐਸ ਏ) ਆਕਸੀਜ਼ਨ ਪਲਾਂਟ ਲਗਾਏ ਜਾਣ ਲਈ ਐਮ ਪੀ ਲੈਡ ਫੰਡ ਵਿਚੋਂ 1.5 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਤਾਂ ਜੋ ਇਸ ਖਿੱਤੇ ਵਿਚ ਕੋਰੋਨਾ ਮਰੀਜ਼ਾਂ ਲਈ ਆਕਸੀਜ਼ਨ ਦੀ ਵਿਵਸਥਾ ਕੀਤੀ ਜਾ ਸਕੇ।
ਪ੍ਰਵਾਨਗੀ ਦੇਣ ਵਾਲਾ ਪੱਤਰ ਅੱਜ ਸਰੂਪ ਚੰਦ ਸਿੰਗਲਾ, ਦਰਸਸ਼ਨ ਸਿੰ ਕੋਟਫੱਤਾ ਤੇ ਬਲਕਾਰ ਸਿੰਘ ਬਰਾੜ ਦੀ ਸ਼ਮੂਲੀਅਤ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਦੇ ਦਿਹਾਤੀ ਇਲਾਕੇ ਵਿਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਜਿਸ ਵਾਸਤੇ ਜ਼ਰੂਰਤ ਹੈ ਕਿ ਮਰੀਜ਼ਾਂ ਲਈ ਮੈਡੀਕਲ ਆਕਸੀਜ਼ਨ ਦੀ ਵਿਵਸਥਾ ਦੀ ਕੀਤੀ ਜਾਵੇ ਤਾਂ ਜੋ ਉਹ ਬਿਮਾਰੀ ਤੋਂ ਪਹਿਲੀ ਸਟੇਜ ਵਿਚ ਹੀ ਠੀਕ ਹੋ ਜਾਦ। ਉਹਨਾਂ ਕਿਹਾ ਕਿ ਅਸੀਂ ਆਕਸੀਜ਼ਨ ਦੀ ਘਾਟ ਕਾਰਨ ਸੂਬੇ ਵਿਚ ਜ਼ਿਆਦਾ ਮੌਤ ਵੇਖੀ ਹੈ। ਇਸਨੂੰ ਤੁਰੰਤ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ।
ਸਰਦਾਰਨੀ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਇਹ ਪਲਾਂਟ ਛੇਤੀ ਤੋਂ ਛੇਤੀ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਇਕ ਪਲਾਂਟ ਤਲਵੰਡੀ ਸਾਬੋ ਦੇ ਸਬ ਡਵੀਜ਼ਨਲ ਹਸਪਤਾਲ ਲਈ ਤੇ ਦੂਜਾ ਗੋਨਿਆਣਾ ਵਿਖੇ ਕਮਿਊਨਿਟੀ ਹੈਲਥ ਸੈਂਟਰ ਲਈ ਪ੍ਰਵਾਨ ਕੀਤਾ ਗਿਆ ਹੈ।
Get all latest content delivered to your email a few times a month.