ਤਾਜਾ ਖਬਰਾਂ
ਲੁਧਿਆਣਾ, 1 ਜੁਲਾਈ- ਲੁਧਿਆਣਾ ਸ਼ਹਿਰ ਵਿੱਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 8ਵੀਂ ਕਲਾਸ ਦੀ ਵਿਦਿਆਰਥਣ ਨਾਲ ਲਗਾਤਾਰ ਦੋ ਮਹੀਨਿਆਂ ਤੱਕ ਬਲਾਤਕਾਰ ਕੀਤਾ ਗਿਆ। ਪੀੜਤਾ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਸ਼ੁਰੂ ਹੋਈ ਜਦੋਂ ਅਪ੍ਰੈਲ ਮਹੀਨੇ ਵਿੱਚ ਉਸਦੀ ਮਾਂ ਕਿਸੇ ਜ਼ਰੂਰੀ ਕੰਮ ਕਾਰਨ ਸ਼ਹਿਰ ਤੋਂ ਬਾਹਰ ਗਈ ਹੋਈ ਸੀ ਅਤੇ ਉਸਨੂੰ ਆਪਣੀ ਸਹੇਲੀ ਨੈਨਾ ਦੇ ਘਰ ਛੱਡ ਗਈ।
ਲੜਕੀ ਦੇ ਅਨੁਸਾਰ, ਨੈਨਾ ਦੇ ਘਰ ਇੱਕ ਅਣਜਾਣ ਵਿਅਕਤੀ ਆਇਆ, ਜਿਸਨੇ ਪਹਿਲੀ ਵਾਰੀ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਉਸ ਨੇ ਡਰਾਉਣੀਆਂ ਧਮਕੀਆਂ ਦੇ ਕੇ ਉਸ ਨਾਲ ਦੁਰਵਿਵਹਾਰ ਕਰਨਾ ਜਾਰੀ ਰੱਖਿਆ। ਪੀੜਤਾ ਨੇ ਦੱਸਿਆ ਕਿ ਨੈਨਾ ਅਤੇ ਉਸਦਾ ਪਤੀ ਸੁਸ਼ੀਲ ਵੀ ਇਸ ਸਾਰੇ ਘਟਨਾਕ੍ਰਮ ਵਿੱਚ ਸ਼ਾਮਲ ਸਨ ਅਤੇ ਦੋਸ਼ੀ ਦੀ ਮਦਦ ਕਰ ਰਹੇ ਸਨ।
ਇਸ ਤਰ੍ਹਾਂ ਲਗਾਤਾਰ ਦੋ ਮਹੀਨਿਆਂ ਤੱਕ ਉਸ ਨਾਲ ਜਬਰ ਜਨਾਹ ਹੁੰਦਾ ਰਿਹਾ। ਕੁਝ ਹੋਰ ਅਣਜਾਣ ਵਿਅਕਤੀ ਵੀ ਨੈਨਾ ਦੇ ਘਰ ਆਉਂਦੇ ਰਹੇ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਂਦੇ ਰਹੇ। ਪੀੜਤਾ ਦੋ ਮਹੀਨੇ ਤੱਕ ਨਜ਼ਰਬੰਦ ਜੀਵਨ ਜੀਉਂਦੀ ਰਹੀ, ਜਦ ਤੱਕ ਕਿ 25 ਜੂਨ ਨੂੰ, ਜਦ ਨੈਨਾ ਅਤੇ ਸੁਸ਼ੀਲ ਵਿਦੇਸ਼ ਗਏ, ਉਹ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚੀ ਅਤੇ ਸਾਰੀ ਘਟਨਾ ਬਿਆਨ ਕੀਤੀ।
ਲੜਕੀ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੈਨਾ ਅਤੇ ਸੁਸ਼ੀਲ ਖਿਲਾਫ ਭਾਰਤ ਨਿਆਂ ਸੰਹਿਤਾ (BNS) ਦੀ ਧਾਰਾ 65(1), 61(2) ਅਤੇ ਪੋਕਸੋ ਐਕਟ ਦੀ ਧਾਰਾ 6 ਅਤੇ 17 ਤਹਿਤ ਕੇਸ ਦਰਜ ਕਰ ਲਿਆ ਹੈ। ਦੋਵੇਂ ਆਰੋਪੀ ਮੌਕੇ ਤੋਂ ਫਰਾਰ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ, ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਪੁਰੀ ਜਾਂਚ ਚਲ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.