IMG-LOGO
ਹੋਮ ਪੰਜਾਬ: 540 ਕਰੋੜ ਦੇ ਆਰੋਪ 'ਚ ਬਿਕਰਮ ਮਜੀਠੀਆ ਦੇ ਘਰ ਹੋਈ...

540 ਕਰੋੜ ਦੇ ਆਰੋਪ 'ਚ ਬਿਕਰਮ ਮਜੀਠੀਆ ਦੇ ਘਰ ਹੋਈ ਰੇਡ ਮੌਕੇ ਘਰ 'ਚ ਸ਼ਾਮਿਲ ਵਰਕਰਾਂ ਤੇ ਪੁਲਿਸ ਨੇ ਕਸਿਆ ਸ਼ਿਕੰਜਾ...

Admin User - Jun 29, 2025 04:58 PM
IMG

ਅੰਮ੍ਰਿਤਸਰ, 29 ਜੂਨ 2025 – 540 ਕਰੋੜ ਦੇ ਆਰੋਪਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਘਰ ਪੁਲਿਸ ਵੱਲੋਂ ਕੀਤੀ ਗਈ ਰੇਡ ਨੇ ਸੂਬਾ ਪੱਧਰ ‘ਤੇ ਰਾਜਨੀਤਿਕ ਹਲਚਲ ਵਧਾ ਦਿੱਤੀ ਹੈ। ਰੇਡ ਦੌਰਾਨ ਮੌਜੂਦ ਅਕਾਲੀ ਵਰਕਰਾਂ ਅਤੇ ਆਗੂਆਂ ਦੇ ਵਿਰੁੱਧ ਪੁਲਿਸ ਕਾਰਵਾਈ ਨੂੰ ਲੈ ਕੇ ਸਿਆਸੀ ਗਰਮਾਹਟ ਬਣੀ ਹੋਈ ਹੈ।

ਸਥਾਨਕ ਜਿਲਾ ਪ੍ਰਧਾਨ ਦਿਲਬਾਗ ਸਿੰਘ, ਐਡਵੋਕੇਟ ਭਗਵੰਤ ਸਿੰਘ ਸਮੇਤ ਕਈ ਅਕਾਲੀ ਆਗੂ ਸਿਵਲ ਲਾਈਨ ਥਾਣੇ ਵਿਖੇ ਇਕੱਠੇ ਹੋਏ ਅਤੇ ਪੁਲਿਸ ਤੇ ਤਾਨਾਸ਼ਾਹੀ ਅਤੇ ਵਿਅਕਤੀਗਤ ਰੰਜਿਸ਼ਾਂ ਦੇ ਆਧਾਰ 'ਤੇ ਬਿਕਰਮ ਮਜੀਠੀਆ ਨੂੰ ਨਿਸ਼ਾਨਾ ਬਣਾਉਣ ਦੇ ਆਰੋਪ ਲਾਏ।

ਉਹਨਾ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਬਿਨਾਂ ਕਿਸੇ ਕਾਨੂੰਨੀ ਇਨਟੀਮੇਸ਼ਨ ਦੇ ਮਜੀਠੀਆ ਦੇ ਘਰ ਰੇਡ ਕਰਕੇ ਨਾ ਸਿਰਫ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ, ਬਲਕਿ ਮੌਕੇ 'ਤੇ ਮੌਜੂਦ ਹੋਰ ਅਕਾਲੀ ਆਗੂਆਂ ਨੂੰ ਵੀ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਗਿਆ।

ਜਿਲਾ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ, “ਸਰਕਾਰ ਬਦਲੇ ਦੀ ਭਾਵਨਾ ਅਧੀਨ ਕੰਮ ਕਰ ਰਹੀ ਹੈ, ਪਰ ਸ੍ਰੋਮਣੀ ਅਕਾਲੀ ਦਲ ਕਿਸੇ ਵੀ ਧੱਕੇ ਅੱਗੇ ਝੁਕਣ ਵਾਲੀ ਨਹੀਂ। ਅਸੀਂ ਹਰ ਪੱਧਰ ਤੇ ਬਿਕਰਮ ਮਜੀਠੀਆ ਦੇ ਨਾਲ ਖੜੇ ਹਾਂ ਅਤੇ 2027 ਦੇ ਚੋਣਾਂ ਵਿਚ ਜਨਤਾ ਇਸ ਤਾਨਾਸ਼ਾਹੀ ਦਾ ਜਵਾਬ ਦੇਵੇਗੀ।”

ਇਸ ਮਾਮਲੇ ਨੇ ਨਵੇਂ ਰਾਜਨੀਤਿਕ ਸੰਘਰਸ਼ ਨੂੰ ਜਨਮ ਦੇ ਦਿੱਤਾ ਹੈ ਜਿੱਥੇ ਇਕ ਪਾਸੇ ਸਰਕਾਰੀ ਅਧਿਕਾਰੀਆਂ ਵੱਲੋਂ ਆਰੋਪਾਂ ਦੀ ਜਾਂਚ ਚਲ ਰਹੀ ਹੈ, ਉੱਥੇ ਹੀ ਅਕਾਲੀ ਦਲ ਇਸਨੂੰ “ਸਿਆਸੀ ਬਦਲਾ” ਕਰਾਰ ਦੇ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.