IMG-LOGO
ਹੋਮ ਪੰਜਾਬ: ਪੁਲਿਸ ਹਿਰਾਸਤ ਤੋਂ ਬਾਅਦ ਲੱਖਾ ਸਿਧਾਣਾ ਰਿਹਾਅ, ਮੈਡੀਕਲ ਤੋਂ ਬਾਅਦ...

ਪੁਲਿਸ ਹਿਰਾਸਤ ਤੋਂ ਬਾਅਦ ਲੱਖਾ ਸਿਧਾਣਾ ਰਿਹਾਅ, ਮੈਡੀਕਲ ਤੋਂ ਬਾਅਦ ਹੋਈ ਕੋਰਟ ਪੇਸ਼ੀ...

Admin User - Jun 29, 2025 02:41 PM
IMG

ਬਰਨਾਲਾ, 29 ਜੂਨ 2025 – ਪੰਜਾਬ ਦੇ ਸਮਾਜਿਕ ਸਰਗਰਮੀਆਂ ਨਾਲ ਜੁੜੇ ਲੱਖਾ ਸਿਧਾਣਾ ਇੱਕ ਵਾਰ ਫਿਰ ਖ਼ਬਰਾਂ ’ਚ ਹਨ। ਸ਼ਨੀਵਾਰ ਰਾਤ ਦੇਰ ਬਰਨਾਲਾ ਪੁਲਿਸ ਅਤੇ ਲੱਖਾ ਸਿਧਾਣਾ ਦਰਮਿਆਨ ਤਣਾਅਪੂਰਨ ਸਥਿਤੀ ਉਤਪੰਨ ਹੋਈ। ਲੱਖਾ ਸਿਧਾਣਾ ਪਟਿਆਲਾ ਤੋਂ ਆਪਣੇ ਪਿੰਡ ਵਾਪਸ ਆ ਰਹੇ ਸਨ, ਜਦੋਂ ਤਪਾ ਮੰਡੀ ਨੇੜੇ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ। ਇਹ ਘਟਨਾ ਇੱਕ ਨਵੇਂ ਵਿਵਾਦ ਦਾ ਕਾਰਨ ਬਣੀ।

ਸਿਧਾਣਾ ਨੇ ਤੁਰੰਤ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੱਸਿਆ ਕਿ ਟੱਕਰ ਮਾਰਨ ਵਾਲੀ ਗੱਡੀ ਬਰਨਾਲਾ ਪੁਲਿਸ ਦੀ ਇਕ ਚੌਂਕੀ 'ਚ ਦਾਖਲ ਹੋ ਗਈ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਜਦੋਂ ਉਹ ਗੱਡੀ ਦੀ ਪਛਾਣ ਕਰਦੇ ਹੋਏ ਪੁਲਿਸ ਥਾਣੇ ਪਹੁੰਚੇ, ਤਾਂ ਉਥੇ ਮੌਜੂਦ ਪੁਲਿਸ ਕਰਮਚਾਰੀ ਸ਼ਰਾਬ ਦੇ ਨਸ਼ੇ ਵਿੱਚ ਮਿਲੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਖ਼ਤਮ ਹੋ ਚੁੱਕੀ ਹੈ।

ਇਹ ਲਾਈਵ ਸਟਰੀਮ ਦੇ ਬਾਅਦ ਘਟਨਾਕ੍ਰਮ ਤੇਜ਼ੀ ਨਾਲ ਵਧਿਆ। ਬਰਨਾਲਾ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਰਾਤ ਭਰ ਰੱਖਿਆ। ਅੱਜ ਸਵੇਰੇ ਲੱਖਾ ਸਿਧਾਣਾ ਨੂੰ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੇ ਮੀਡੀਆ ਸਾਹਮਣੇ ਕਿਹਾ, 'ਮੇਰੇ ਨਾਲ ਧੱਕਾ ਹੋ ਰਿਹਾ ਹੈ, ਪਰ ਮੈਂ ਚੜ੍ਹਦੀ ਕਲਾ ‘ਚ ਹਾਂ।'

ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤੀ ਪੇਸ਼ੀ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦੀ ਰਿਹਾਈ ਕਰ ਦਿੱਤੀ ਗਈ।

ਇਹ ਮਾਮਲਾ ਇਕ ਵਾਰ ਫਿਰ ਪੰਜਾਬ ’ਚ ਕਾਨੂੰਨ ਵਿਵਸਥਾ ਅਤੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰੀ ਪੱਧਰ 'ਤੇ ਇਸ ਸੰਬੰਧੀ ਕੀ ਕਾਰਵਾਈ ਕੀਤੀ ਜਾਂਦੀ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.