IMG-LOGO
ਹੋਮ ਪੰਜਾਬ: ਬਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ, ਨਿਰੰਜਨ ਸਿੰਘ ਦੇ ਬਿਆਨ...

ਬਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ, ਨਿਰੰਜਨ ਸਿੰਘ ਦੇ ਬਿਆਨ ਨੇ ਖੋਲ੍ਹੇ ਡਰੱਗ ਮਾਮਲੇ ਦੇ ਕਈ ਰਾਜ਼..

Admin User - Jun 28, 2025 05:46 PM
IMG

ਚੰਡੀਗੜ੍ਹ, 28 ਜੂਨ-ਪੰਜਾਬ ਵਿਚ ਡਰੱਗਸ ਮਾਮਲੇ ਦੀ ਜਾਂਚ ਵਿਚ ਵਧ ਰਹੀ ਗੰਭੀਰਤਾ ਦੇ ਦਰਮਿਆਨ, ਵਿਧਾਇਕ ਬਿਕਰਮ ਸਿੰਘ ਮਜੀਠੀਆ ਮੁੜ ਵਿਵਾਦਾਂ ਵਿਚ ਘਿਰ ਗਏ ਹਨ। (ਇਨਫੋਰਸਮੈਂਟ ਡਾਇਰੈਕਟੋਰੇਟ) ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੇ ਆਪਣੇ ਬਿਆਨ ਵਿੱਚ ਨਸ਼ਾ ਤਸਕਰੀ ਅਤੇ ਨੇਤਾ-ਮਾਫੀਆ ਗਠਜੋੜ ਬਾਰੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਜਗਜੀਤ ਸਿੰਘ ਚਾਹਲ ਅਤੇ ਬਿੱਟੂ ਔਲਖ ਨਸ਼ਾ ਕਾਰੋਬਾਰ ਵਿੱਚ ਲੰਬੇ ਸਮੇਂ ਤੋਂ ਲਿੱਪਤ ਸਨ ਅਤੇ ਉਨ੍ਹਾਂ ਦੇ ਗਾਹਕ ਕੈਨੇਡਾ ਤੱਕ ਸੀ। ਇਹ ਦੋਵੇਂ ਤਸਕਰ ਪਰਮਿੰਦਰ ਸਿੰਘ ਪਿੰਡੀ ਅਤੇ ਸਤਪ੍ਰੀਤ ਸਿੰਘ ਸੱਤਾ ਨਾਲ ਸਬੰਧਿਤ ਸਨ। ਪਿੰਡੀ, ਸੱਤਾ ਦਾ ਕਾਫੀ ਨੇੜਲਾ ਸੀ, ਜਦਕਿ ਸੱਤਾ ਅਤੇ ਬਿਕਰਮ ਮਜੀਠੀਆ ਆਪਸ ਵਿੱਚ ਦੋਸਤ ਸਨ ਜੋ ਇੱਕ ਦੂਜੇ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਦੇ ਸਨ। ਉਨ੍ਹਾਂ ਦੀਆਂ ਮੁਲਾਕਾਤਾਂ ਦੌਰਾਨ ਮਜੀਠੀਆ ਵੱਲੋਂ ਸੱਤਾ ਨੂੰ ਸੁਰੱਖਿਆ ਕਰਮਚਾਰੀ ਵੀ ਦਿੱਤੇ ਗਏ ਸਨ।

ਨਿਰੰਜਨ ਸਿੰਘ ਦੇ ਬਿਆਨ ਅਨੁਸਾਰ, ਇੱਕ ਵਾਰ ਡਰੱਗ ਦੀ ਗੁਣਵੱਤਾ ਨੂੰ ਲੈ ਕੇ ਚਾਹਲ, ਔਲਖ ਅਤੇ ਸੱਤਾ-ਪਿੰਡੀ ਦੀ ਟੀਮ ਵਿਚਾਲੇ ਝਗੜਾ ਹੋ ਗਿਆ ਸੀ, ਜਿਸਨੂੰ ਬਿਕਰਮ ਮਜੀਠੀਆ ਨੇ ਹਸਤਕਸ਼ੇਪ ਕਰਕੇ ਸੁਲਝਾਇਆ। ਇਸ 'ਮਦਦ' ਦੇ ਤੌਰ 'ਤੇ ਜਗਜੀਤ ਚਾਹਲ ਨੇ ਮਜੀਠੀਆ ਦੇ ਪੀਏ ਕੋਲ ਕਈ ਕਰੋੜ ਰੁਪਏ ਭੇਟ ਵਜੋਂ ਭੇਜੇ। ਇਨ੍ਹਾਂ ਤੋਂ ਇਲਾਵਾ, ਨਿਰੰਜਨ ਸਿੰਘ ਨੇ ਇਹ ਵੀ ਦੱਸਿਆ ਕਿ ਮਜੀਠੀਆ ਦੀ ਪਤਨੀ ਨੇ ਆਪਣੀ ਵੱਖਰੀ ਪਛਾਣ ਰਾਹੀਂ ਕੁਝ ਅਕਾਊਂਟ ਅਤੇ ਜਾਇਦਾਦਾਂ ਖਰੀਦੀਆਂ ਹਨ,ਜੋ ਮਾਲੀ ਗੜਬੜੀ ਦਾ ਸੰਕੇਤ ਦੇ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.